ਮੈਲਬਰਨ: ਖਣਿਜ ਵਿਦੇਸ਼ ਇੰਡੀਆ ਲਿਮਟਿਡ (KABIL) ਨੂੰ ਇਸ ਸਾਲ ਆਸਟ੍ਰੇਲੀਆ ਵਿਚ ਲਿਥੀਅਮ ਬਲਾਕ ਖਰੀਦਣ ਦੀ ਉਮੀਦ ਹੈ। ਮਾਈਨਿੰਗ ਸੈਕਟਰੀ ਵੀ.ਐਲ. ਕਾਂਤਾ ਰਾਓ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ KABIL ਪਿਛਲੇ ਸਾਲ ਤੋਂ ਆਸਟ੍ਰੇਲੀਆ ‘ਚ ਕੰਮ ਕਰ ਰਿਹਾ ਹੈ। KABIL ਦੇ ਰਜਿਸਟਰਡ ਦਫਤਰ ਦੇ ਉਦਘਾਟਨ ਮੌਕੇ ਰਾਓ ਨੇ ਕਿਹਾ ਕਿ ਕਾਬਿਲ ਦੀ ਜ਼ਿੰਮੇਵਾਰੀ ਹੈ ਕਿ ਉਹ ਦੂਜੇ ਦੇਸ਼ਾਂ ‘ਤੇ ਧਿਆਨ ਕੇਂਦਰਿਤ ਕਰੇ। ਉਨ੍ਹਾਂ ਕਿਹਾ, ‘‘ਸਾਨੂੰ ਆਸਟ੍ਰੇਲੀਆ ਵਿੱਚ ਆਪਣੇ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਚਾਲੂ ਵਿੱਤੀ ਸਾਲ ਦੌਰਾਨ ਇੱਕ ਹੋਰ ਐਸੇਟ ਬਣਾਈਏ।’’ ਕਾਬਿਲ ਤਿੰਨ ਜਨਤਕ ਖੇਤਰ ਦੇ ਅਦਾਰਿਆਂ ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ (ਨਾਲਕੋ), ਹਿੰਦੁਸਤਾਨ ਕਾਪਰ ਲਿਮਟਿਡ (HCL) ਅਤੇ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ (MECL) ਦੀ ਮਲਕੀਅਤ ਹੈ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ ਇਕ ਸਾਲ ਤੋਂ ਉਥੇ ਕੰਮ ਕਰ ਰਿਹਾ ਹੈ। ਉਨ੍ਹਾਂ ਅਨੁਸਾਰ ਅਰਜਨਟੀਨਾ ਦੇ ਉਲਟ ਆਸਟ੍ਰੇਲੀਆ ਥੋੜ੍ਹਾ ਮਹਿੰਗਾ ਹੋਵੇਗਾ, ਇਸ ਲਈ KABIL ਦੀ ਭੁਗਤਾਨ ਕੀਤੀ ਪੂੰਜੀ ਵਧਾਉਣੀ ਪਵੇਗੀ।