ਮੈਲਬਰਨ: ਘਰ ਖਰੀਦਣ ਵਾਲਿਆਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਸਰਕਾਰ ਜਲਦੀ ਹੀ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ ਜਿਸ ਹੇਠ ਲੋਕਾਂ ਨੂੰ ਡਰੱਗ ਡੀਲਰਾਂ, ਭ੍ਰਿਸ਼ਟ ਅਧਿਕਾਰੀਆਂ ਅਤੇ ਅਪਰਾਧੀਆਂ ਵੱਲੋਂ ਪ੍ਰਾਪਰਟੀ ’ਚ ਲਗਾਈ ਜਾਂਦੀ ਅਪਰਾਧ ਦੀ ਕਮਾਈ ਨਾਲ ਮੁਕਾਬਲਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਕਈ ਦਹਾਕਿਆਂ ਤੋਂ ਆਸਟ੍ਰੇਲੀਆ ਮਨੀ ਲਾਂਡਰਿੰਗ ਰੋਕੂ ਕਾਨੂੰਨਾਂ ਵਿਚ ਦੁਨੀਆ ਤੋਂ ਪਿੱਛੇ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਰੀਅਲ ਅਸਟੇਟ ਏਜੰਟਾਂ, ਵਕੀਲਾਂ, ਅਕਾਊਂਟੈਂਟਾਂ ਅਤੇ ਕੀਮਤੀ ਧਾਤਾਂ ਅਤੇ ਪੱਥਰਾਂ ਦੇ ਡੀਲਰਾਂ ਨੂੰ ਧੋਖਾਧੜੀ ਵਾਲੇ ਲੈਣ-ਦੇਣ ਦੀ ਰਿਪੋਰਟ ਕਰਨ ਜਾਂ ਗਾਹਕਾਂ ‘ਤੇ ‘ਉਚਿਤ ਜਾਂਚ’ ਕਰਨ ਦੀ ਜ਼ਰੂਰਤ ਨਹੀਂ ਹੈ। AUSTRAC ਦਾ ਅਨੁਮਾਨ ਹੈ ਕਿ ਇਕੱਲੇ 2020 ਵਿਚ, ਚੀਨ ਨਾਲ ਜੁੜੇ ਅਪਰਾਧੀਆਂ ਨੇ ਆਸਟ੍ਰੇਲੀਆਈ ਰੀਅਲ ਅਸਟੇਟ ਰਾਹੀਂ 1 ਅਰਬ ਡਾਲਰ ਦੀ ਧੋਖਾਧੜੀ ਕੀਤੀ। ਹਾਲਾਂਕਿ ਅਟਾਰਨੀ ਜਨਰਲ ਮਾਰਕ ਡਰੇਫਸ ਦਾ ਕਹਿਣਾ ਹੈ ਕਿ ਹੁਣ ਸੋਧੇ ਹੋਏ ਕਾਨੂੰਨ ਅਪਰਾਧ ਦੀ ਕਮਾਈ ਨੂੰ ਰੋਕਣ ਲਈ ਕੰਮ ਕਰਨਗੇ।
ਹੁਣ ਅਪਰਾਧ ਦੀ ਕਮਾਈ ਨਾਲ ਨਹੀਂ ਚੱਲ ਸਕੇਗਾ ਆਸਟ੍ਰੇਲੀਆ ਦਾ ਪ੍ਰਾਪਰਟੀ ਬਾਜ਼ਾਰ, ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ’ਚ ਸਰਕਾਰ
