ਵਿਸ਼ਵ ਪ੍ਰਸਿੱਧ ਫ਼ਰਨੀਚਰ ਕੰਪਨੀ Ikea ਨੇ ਨਿਊਜ਼ੀਲੈਂਡ ’ਚ ਰੱਖਿਆ ਕਦਮ, ਇਸ ਸ਼ਹਿਰ ’ਚ ਖੁੱਲ੍ਹੇਗਾ ਨਵਾਂ ਸਟੋਰ, 400 ਵਰਕਰਾਂ ਦੀ ਹੋਵੇਗੀ ਭਰਤੀ

ਮੈਲਬਰਨ : ਸਵੀਡਨ ਦੀ ਵਿਸ਼ਵ ਪ੍ਰਸਿੱਧ ਫ਼ਰਨੀਚਰ ਕੰਪਨੀ Ikea ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਦਾਖਲ ਹੋ ਗਈ ਹੈ। Ikea ਇਸ ਵੇਲੇ ਆਕਲੈਂਡ ਦੇ ਸਿਲਵੀਆ ਪਾਰਕ ‘ਚ ਆਪਣੇ ਖੁੱਲ੍ਹਣ ਜਾ ਰਹੇ ਸਟੋਰ ਲਈ 400 ਵਰਕਰਾਂ ਦੀ ਭਾਲ ਕਰ ਰਹੀ ਹੈ। Ikea ਦੇ ਇਸ ਮੈਗਾਸਟੋਰ ਦਾ ਨਿਰਮਾਣ ਚੱਲ ਰਿਹਾ ਹੈ, ਜੋ ਅਗਲੇ ਸਾਲ ਦੇ ਅੰਤ ਵਿੱਚ ਖੋਲ੍ਹਿਆ ਜਾਵੇਗਾ। Ikea ਨਿਊਜ਼ੀਲੈਂਡ ਦੇ ਮਾਰਕੀਟ ਮੈਨੇਜਰ ਜੋਹਾਨਾ ਸੇਡਰਲੋਫ ਨੇ ਮਾਈਕ ਹੋਸਕਿੰਗ ਨੂੰ ਦੱਸਿਆ ਕਿ ਉਹ ਆਪਣੇ ਉਤਪਾਦਾਂ ਅਤੇ ਹੋਰ ਕਈ ਤਰੀਕਿਆਂ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਮੰਤਵ ਉਨ੍ਹਾਂ ਦੇ ਪਾਰਟਨਰਸ, ਵਿਆਪਕ ਭਾਈਚਾਰੇ ਅਤੇ ਸਾਰੇ ਸਟੋਰ ਵਰਕਰਾਂ ਤੱਕ ਵੀ ਫੈਲਿਆ ਹੋਇਆ ਹੈ।

Leave a Comment