ਹਰਦੀਪ ਸਿੰਘ ਨਿੱਝਰ ਬਾਰੇ ਡਾਕੂਮੈਂਟਰੀ ਫ਼ਿਲਮ ਤੋਂ ਭਾਰਤ ਸਰਕਾਰ ਹੋਈ ਪ੍ਰੇਸ਼ਾਨ, CBC ’ਤੇ ਕਰ ਦਿੱਤਾ ਇਹ ਐਕਸ਼ਨ

ਮੈਲਬਰਨ: ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਉਸ ਵੱਲੋਂ YouTube ਅਤੇ X ’ਤੇ ਜਾਰੀ ਇੱਕ ਡਾਕੂਮੈਂਟਰੀ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਡਾਕੂਮੈਂਟਰੀ ਹਰਦੀਪ ਸਿੰਘ ਨਿੱਝਰ ਦੇ ਬ੍ਰਿਟਿਸ਼ ਕੋਲੰਬੀਆ ’ਚ ਹੋਏ ਕਤਲ ਬਾਰੇ ਹੈ, ਜਿਸ ’ਚ ਕਤਲ ਲਈ ਭਾਰਤ ਸਰਕਾਰ ਦੀ ਕਥਿਤ ਸ਼ਮੂਲੀਅਤ ਦੱਸੀ ਗਈ ਹੈ। CBC ਦੀ ਫ਼ਿਫ਼ਥ ਅਸਟੇਟ ਡਾਕੂਮੈਂਟਰੀ ਬੀਤੇ ਸ਼ੁੱਕਰਵਾਰ ਨੂੰ ਜਾਰੀ ਹੋਈ ਸੀ, ਜਿਸ ’ਚ ਨਿੱਝਰ ਦੇ ਕਤਲ ਦੀ ਐਕਸਕਲੂਸਿਵ CCTV ਫ਼ੁਟੇਜ ਨੂੰ ਵੀ ਵਿਖਾਇਆ ਗਿਆ ਸੀ।

ਹਰਦੀਪ ਸਿੰਘ ਨਿੱਝਰ ਗੁਰੂ ਨਾਨਕ ਗੁਰਦੁਆਰੇ ਦੇ ਪ੍ਰਧਾਨ ਸਨ, ਜਿਸ ਤੋਂ ਉਹ ਪਿਛਲੇ ਸਾਲ ਜੂਨ ’ਚ ਬਾਹਰ ਨਿਕਲ ਰਹੇ ਸਨ ਜਦੋਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਤੁਰੰਤ ਮੌਤ ਹੋ ਗਈ। ਭਾਰਤ ਸਰਕਾਰ ਨੇ ਨਿੱਝਰ ਨੂੰ ਅਤਿਵਾਦੀ ਐਲਾਨਿਆ ਹੋਇਆ ਸੀ ਅਤੇ ਉਸ ਨੂੰ 2007 ’ਚ ਪੰਜਾਬ ਅੰਦਰ ਸਿਨੇਮਾ ਅੰਦਰ ਹੋਏ ਬੰਬ ਧਮਾਕੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ’ਚ ਤਣਾਅ ਕਾਫ਼ੀ ਵੱਧ ਗਿਆ ਸੀ।

Leave a Comment