ਆਸਟ੍ਰੇਲੀਆ ਦੀ ਹਾਈ ਸਟਰੀਟ ਨੂੰ ਦੁਨੀਆ ਸਭ ਤੋਂ Coolest street ਐਲਾਨਿਆ, ਦੇਸ਼ ਭਰ ‘ਚ ਮੈਲਬਰਨ ਦਾ ਵਧਿਆ ਮਾਣ

ਮੈਲਬਰਨ: ਮੈਲਬਰਨ ਦੇ ਅੰਦਰੂਨੀ ਉੱਤਰ ਇਲਾਕੇ ਵਿਚ ਨਾਰਥਕੋਟ, ਥੌਰਨਬਰੀ ਅਤੇ ਪ੍ਰੈਸਟਨ ਵਿਚੋਂ ਲੰਘਦੀ ਹਾਈ ਸਟ੍ਰੀਟ ਨੂੰ ਗਲੋਬਲ ਪ੍ਰਕਾਸ਼ਕ Time Out ਨੇ ਦੁਨੀਆ ਦੀ ਸਭ ਤੋਂ ਵਧੀਆ ਸਟ੍ਰੀਟ (Coolest street) ਦਾ ਖਿਤਾਬ ਦਿੱਤਾ ਹੈ।

ਸਟ੍ਰੀਟ ਦੀ ਖ਼ਾਸੀਅਤ ਇਸ ਦੇ ਵਿਲੱਖਣ ਸਥਾਨਕ ਕਾਰੋਬਾਰਾਂ ਵਿੱਚ ਹੈ ਜੋ ਬਹੁਤ ਸਾਰੀਆਂ ਦਿਲਚਸਪੀਆਂ ਨੂੰ ਪੂਰਾ ਕਰਦੇ ਹਨ। ਕਾਸਾ ਨਾਟਾ ਵਿਖੇ ਪ੍ਰਮਾਣਿਕ ਪੁਰਤਗਾਲੀ ਟਾਰਟਸ ਤੋਂ ਲੈ ਕੇ ਨਾਰਥਸਾਈਡ ਵਾਈਨਜ਼ ਵਿਖੇ ਲੋਕਲ ਵਾਈਨ ਅਤੇ ਫ੍ਰਾਂਸਿਸਕਾ ਦੇ ਬਾਰ ਵਿਖੇ ਦੇਰ ਰਾਤ ਦੇ ਮਨੋਰੰਜਨ ਤੱਕ, ਹਾਈ ਸਟ੍ਰੀਟ ਹਰ ਕਿਸੇ ਲਈ ਕੁਝ ਨਾ ਕੁਝ ਪੇਸ਼ ਕਰਦਾ ਹੈ। ਸਟ੍ਰੀਟ ’ਚ ਵਿੰਟੇਜ ਸਟੋਰ, ਕੂਲ ਕੈਫੇ, ਇੱਕ ਫੂਡ ਟਰੱਕ ਪਾਰਕ ਅਤੇ ਇੱਕ ਬੁਟੀਕ ਇੰਡੀ ਸਿਨੇਮਾ ਵੀ ਹੈ। ਇਥੇ 86 ਟ੍ਰਾਮ ਲਾਈਨ ਰਾਹੀਂ CBD ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਹਾਂਗਕਾਂਗ ਵਿਚ ਹਾਲੀਵੁੱਡ ਰੋਡ ਅਤੇ ਆਸਟਿਨ ਵਿਚ ਈਸਟ ਇਲੈਵਨ ਵੀ ਚੋਟੀ ਦੀਆਂ ਤਿੰਨ ਸਟ੍ਰੀਟਸ ਵਿਚ ਸ਼ਾਮਲ ਹਨ। ਇਕ ਹੋਰ ਆਸਟ੍ਰੇਲੀਆਈ ਸਟ੍ਰੀਟ, ਸਿਡਨੀ ਦੀ ਫੋਸਟਰ ਸਟ੍ਰੀਟ, ਸੂਚੀ ਵਿਚ 23ਵੇਂ ਸਥਾਨ ‘ਤੇ ਹੈ।

Leave a Comment