ਮੈਲਬਰਨ: ਵਿਕਟੋਰੀਆ ਦੇ ਬਲਾਰਾਤ ਨੇੜੇ ਇਕ ਗੋਲਡ ਮਾਈਨ ਢਹਿ ਜਾਣ ਕਾਰਨ ਕੁਰਟ ਹੌਰੀਗਨ ਨਾਂ ਦੇ 37 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਜ਼ਮੀਨ ਤੋਂ 500 ਮੀਟਰ ਹੇਠਾਂ ਤੋਂ ਬਰਾਮਦ ਕੀਤੀ ਗਈ ਸੀ। ਘਟਨਾ ਕਲ ਸ਼ਾਮ 4:50 ਵਜੇ ਵਾਪਰੀ ਮਾਈਨ ਦੇ ਮੂੰਹ ਤੋਂ ਤਿੰਨ ਕਿਲੋਮੀਟਰ ਅੰਦਰ ਵਾਪਰੀ। ਪੱਥਰ ਡਿੱਗਣ ਨਾਲ ਇੱਕ ਬੈਲਾਰੈਟ ਦਾ ਰਹਿਣ ਵਾਲਾ 21 ਸਾਲ ਦਾ ਨੌਜਵਾਨ ਬੁਰੀ ਤਰ੍ਹਾਂ ਸੱਟਾਂ ਦਾ ਸ਼ਿਕਾਰ ਵੀ ਹੋ ਗਿਆ ਅਤੇ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਮਾਈਨ ’ਚ ਘਟਨਾ ਸਮੇਂ ਘੱਟੋ-ਘੱਟ 28 ਹੋਰ ਮਜ਼ਦੂਰ ਸਨ ਜੋ ਸਮੇਂ ਸਿਰ ‘ਸੇਫਟੀ ਪੋਡ’ ‘ਤੇ ਪਹੁੰਚ ਜਾਣ ਕਾਰਨ ਜ਼ਖਮੀ ਹੋਣ ਤੋਂ ਬਚ ਗਏ। ਮੈਲਬਰਨ ਤੋਂ ਕਰੀਬ 116 ਕਿਲੋਮੀਟਰ ਪੱਛਮ ‘ਚ ਸਥਿਤ ਇਸ ਮਾਈਨ ਨੂੰ ਹਾਲ ਹੀ ‘ਚ ਵਿਕਟਰੀ ਮਿਨਰਲਜ਼ ਨੇ ਆਪਣੇ ਕਬਜ਼ੇ ‘ਚ ਲਿਆ ਸੀ।
ਆਸਟ੍ਰੇਲੀਆਈ ਵਰਕਰਜ਼ ਯੂਨੀਅਨ (AWU) ਨੇ ਕਿਹਾ ਕਿ ਜਦੋਂ ਪੱਥਰ ਡਿੱਗਣੇ ਸ਼ੁਰੂ ਹੋਏ ਤਾਂ ਮਜ਼ਦੂਰ ਹੱਥਾਂ ਨਾਲ ਮਾਈਨਿੰਗ ਕਰ ਰਹੇ ਸਨ ਜਿਸ ਨੂੰ “ਏਅਰ ਲੇਗਿੰਗ” ਕਿਹਾ ਜਾਂਦਾ ਹੈ। ਸੁਰੱਖਿਆ ਚਿੰਤਾਵਾਂ ਕਾਰਨ ਸਾਲਾਂ ਤੋਂ ਬੈਲਾਰੈਟ ਮਾਈਨ ਵਿੱਚ ਇਸ ਵਿਧੀ ਦੀ ਵਰਤੋਂ ਨਹੀਂ ਕੀਤੀ ਗਈ ਸੀ। AWU ਨੇ ਇਸ ਘਟਨਾ ‘ਤੇ ਤਬਾਹੀ ਜ਼ਾਹਰ ਕਰਦਿਆਂ ਕਿਹਾ ਕਿ ਵਰਕਰਾਂ ਦੀ ਸੁਰੱਖਿਆ ਦਾ ਧਿਆਨ ਰਖਿਆ ਜਾਂਦਾ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਹਾਲਾਂਕਿ ਮਾਈਨ ਅਪਰੇਟਰਾਂ ਨੇ ਸੁਰੱਖਿਆ ਨਿਗਰਾਨੀ ਘਟਾਉਣ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਵਰਕਸੇਫ ਘਟਨਾ ਦੀ ਵਿਸਥਾਰਤ ਜਾਂਚ ਕਰ ਰਿਹਾ ਹੈ। ਮਾਈਨ ਵਿਚ ਕੰਮ ਕਾਜ ਰੋਕ ਦਿੱਤਾ ਗਿਆ ਹੈ ਅਤੇ AWU ਵਿਕਟਰੀ ਮਿਨਰਲਜ਼ ’ਤੇ ਕਤਲ ਦੇ ਲਾਉਣ ’ਤੇ ਦੋਸ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।