ਆਸਟ੍ਰੇਲੀਆਈ ’ਚ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨਾਂ ਤਹਿਤ ਪਹਿਲੇ ਵਿਅਕਤੀ ਨੂੰ ਮਿਲੀ ਜੇਲ੍ਹ ਦੀ ਸਜ਼ਾ

ਮੈਲਬਰਨ: ਆਸਟ੍ਰੇਲੀਆ ਦੇ ਵਿਦੇਸ਼ੀ ਦਖਲਅੰਦਾਜ਼ੀ ਕਾਨੂੰਨਾਂ ਤਹਿਤ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਵਿਅਕਤੀ ਨੂੰ ਘੱਟੋ-ਘੱਟ 12 ਮਹੀਨੇ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਵਿਕਟੋਰੀਆ ਦੇ ਕਾਰੋਬਾਰੀ ਡੀ ਸਾਨਹ ਡੁਆਂਗ (68) 2018 ਵਿਚ ਬਣਾਏ ਗਏ ਫ਼ੈਡਰਲ ਕਾਨੂੰਨਾਂ ਤਹਿਤ ਦੋਸ਼ੀ ਠਹਿਰਾਏ ਗਏ ਪਹਿਲੇ ਵਿਅਕਤੀ ਹਨ। ਇਹ ਕਾਨੂੰਨ ਘਰੇਲੂ ਰਾਜਨੀਤੀ ਵਿਚ ਗੁਪਤ ਵਿਦੇਸ਼ੀ ਦਖਲਅੰਦਾਜ਼ੀ ‘ਤੇ ਪਾਬੰਦੀ ਲਗਾਉੁਣ ਲਈ ਬਣਾਏ ਗਏ ਹਨ।

ਇਹ ਸਜ਼ਾ 2023 ਦੇ ਅਖੀਰ ਵਿਚ ਕਾਊਂਟੀ ਕੋਰਟ ਵਿਚ ਇਕ ਮਹੀਨੇ ਤਕ ਚੱਲੇ ਮੁਕੱਦਮੇ ਤੋਂ ਬਾਅਦ ਸੁਣਾਈ ਗਈ ਹੈ। ਉਸ ਨੂੰ ਚੀਨੀ ਕਮਿਊਨਿਸਟ ਪਾਰਟੀ ਦੀ ਤਰਫੋਂ ਵਿਦੇਸ਼ੀ ਆਸਟ੍ਰੇਲੀਆ ’ਚ ਦਖਲਅੰਦਾਜ਼ੀ ਦੀ ਤਿਆਰੀ ਕਰਨ ਜਾਂ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ। ਡੁਆਂਗ ਨੇ ਸੀ.ਸੀ.ਪੀ. ਦੀ ਤਰਫੋਂ ਇੱਕ ਤਤਕਾਲੀ ਫ਼ੈਡਰਲ ਮੰਤਰੀ ਐਲਨ ਟੁਡਗੇ ਨਾਲ ਨੇੜਤਾ ਵਧਾਈ ਸੀ।

Leave a Comment