ਮੈਲਬਰਨ: ਆਸਟ੍ਰੇਲੀਆ ਦੀਆਂ ਸੁਪਰਮਾਰਕੀਟਾਂ ਸਾਫਟ ਡਰਿੰਕ ਦੀ ਕਿੱਲਤ ਦਾ ਸਾਹਮਣਾ ਕਰ ਰਹੀਆਂ ਹਨ। ਇਸ ਦਾ ਕਾਰਨ ਕਾਰਬਨ ਡਾਈਆਕਸਾਈਡ (CO2) ਦੀ ਸਪਲਾਈ ਵਿਚ ਰੁਕਾਵਟ ਦੱਸਿਆ ਜਾ ਰਿਹਾ ਹੈ। ਪ੍ਰਮੁੱਖ ਸਪਲਾਇਰ BOC ਨੇ ਲੋਕਲ CO2 ਸਰੋਤਾਂ ਦੇ ਰਾਹ ’ਚ ਰੁਕਾਵਟਾਂ ਅਤੇ ਆਯਾਤ ਕੀਤੇ CO2 ਲਈ ਅੰਤਰਰਾਸ਼ਟਰੀ ਭਾੜੇ ਦੀ ਸਮੱਸਿਆ ਨੂੰ ਘਾਟ ਦਾ ਕਾਰਨ ਦੱਸਿਆ ਹੈ। ਫਿਲਹਾਲ ਅਸਪਸ਼ਟ ਹੈ ਕਿ ਇਹ ਕਿੱਲਤ ਕਦੋਂ ਤਕ ਬਣੀ ਰਹੇਗੀ।
ਇਸ ਕਮੀ ਕਾਰਨ ਕੋਲਸ ਅਤੇ ਵੂਲਵਰਥਸ ਵਰਗੇ ਸੁਪਰਮਾਰਕੀਟਾਂ ਵਿੱਚ ਸ਼ੈਲਫ਼ਾਂ ਕੋਲਡ ਡਰਿੰਗਸ ਤੋਂ ਖਾਲੀ ਹੋ ਗਈਆਂ ਹਨ। ਵੂਲਵਰਥਸ ਬ੍ਰਾਂਡ ਦੇ ਲਗਭਗ 20 ਸਾਫਟ ਡ੍ਰਿੰਕ ਪ੍ਰਭਾਵਿਤ ਹੋਏ ਹਨ। ਦੋਵੇਂ ਸੁਪਰਮਾਰਕੀਟ ਕਿੱਲਤ ਨੂੰ ਦੂਰ ਕਰਨ ਲਈ ਸਪਲਾਇਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਦੌਰਾਨ ਗਾਹਕਾਂ ਨੂੰ ਬਦਲਵੇਂ ਉਤਪਾਦਾਂ ਦੀ ਪੇਸ਼ਕਸ਼ ਕਰ ਰਹੇ ਹਨ।