ਮੈਲਬਰਨ: ਪਹਿਲੀ ਵਾਰ ਮਾਪੇ ਬਣਨਾ, ਉਹ ਵੀ ਸਰੋਤਾਂ, ਸਲਾਹ ਅਤੇ ਸਪੋਰਟ ਸਰਵੀਸਿਜ਼ ਤੋਂ ਬਗ਼ੈਰ, ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਇਸੇ ਰੁਕਾਵਟ ਨੂੰ ਦੂਰ ਕਰਨ ਲਈ ਵਿਕਟੋਰੀਆ ਸਟੇਟ ’ਚ ਪਹਿਲੀ ਵਾਰੀ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਜਾਣਕਾਰੀ ਦੇਣ ਵਾਲੀ ਸਮੱਗਰੀ ਨੂੰ ਪੰਜਾਬੀ ’ਚ ਵੀ ਜਾਰੀ ਕੀਤਾ ਗਿਆ ਹੈ। ਐਲਨ ਲੇਬਰ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਾਰੇ ਵਿਕਟੋਰੀਅਨ ਪਰਿਵਾਰਾਂ ਨੂੰ ਲੋੜੀਂਦੀ ਸਿਹਤ ਜਾਣਕਾਰੀ ਮਿਲੇ, ਚਾਹੇ ਉਨ੍ਹਾਂ ਦੀ ਪਹਿਲੀ ਭਾਸ਼ਾ ਕੋਈ ਵੀ ਹੋਵੇ। ਸਰੋਤ INFANT ਦੀ ਵੈੱਬਸਾਈਟ infantprogram.org ’ਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸਿਹਤ ਮੰਤਰੀ ਮੈਰੀ-ਐਨ ਥਾਮਸ ਨੇ ਸਨਸ਼ਾਇਨ ਵਿਖੇ 72 ਭਾਸ਼ਾਵਾਂ ’ਚ ਨਵੇਂ ਸਰੋਤਾਂ ਦਾ ਇੱਕ ਸਮੂਹ ਲਾਂਚ ਕੀਤਾ ਹੈ। 48 ਵੀਡੀਓ ਅਤੇ 24 ਲਿਖਤੀ ਬੁਕਲੈੱਟ ਵਾਲੇ ਨਵੇਂ ਸਰੋਤਾਂ ਵਿੱਚ ਬੱਚਿਆਂ ਦੇ ਖਾਣ-ਪੀਣ ਤੋਂ ਲੈ ਕੇ ਖੇਡਣ ਅਤੇ ਪਾਲਣ-ਪੋਸ਼ਣ ਸਮੇਤ ਮਹੱਤਵਪੂਰਨ ਸਿਹਤ ਜਾਣਕਾਰੀ ਸ਼ਾਮਲ ਹੈ। ਇਹ ਸਰੋਤ ਮੈਲਬਰਨ ਦੇ ਪੱਛਮ ਵਰਗੇ ਵਿਭਿੰਨ ਭਾਈਚਾਰਿਆਂ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹਨ ਜਿੱਥੇ 44 ਫ਼ੀਸਦੀ ਲੋਕ ਅੰਗਰੇਜ਼ੀ ਨਹੀਂ ਬੋਲਦੇ ਅਤੇ ਸਮਝਦੇ।
ਵਿਕਟੋਰੀਆ ’ਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸਣ ਬਾਰੇ ਮਹੱਤਵਪੂਰਨ ਜਾਣਕਾਰੀ ਹੁਣ ਪੰਜਾਬੀ ’ਚ ਵੀ
