ਗੁਰਜੀਤ ਸਿੰਘ ਕਤਲ ਕੇਸ : ਮੁਲਜ਼ਮ ਅਦਾਲਤ ’ਚ ਪੇਸ਼, ਖ਼ੁਦ ਨੂੰ ਬੇਕਸੂਰ ਦਸਿਆ

ਮੈਲਬਰਨ: ਨਿਊਜ਼ੀਲੈਂਡ ਦੇ ਡੁਨੇਡਿਨ ਸਥਿਤ ਇੱਕ ਘਰ ‘ਚ ਨਵਵਿਆਹੁਤਾ ਪੰਜਾਬੀ ਨੌਜੁਆਨ ਗੁਰਜੀਤ ਸਿੰਘ ਨੂੰ ਕਤਲ ਕਰਨ ਦੇ ਮੁਲਜ਼ਮ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। 33 ਸਾਲ ਦੇ ਟੈਕਨੀਸ਼ੀਅਨ ਨੂੰ ਕੱਲ ਡੁਨੇਡਿਨ ਹਾਈ ਕੋਰਟ ਵਿਚ ਪੇਸ਼ ਕੀਤਾ ਗਿਆ। ਉਸ ‘ਤੇ ਪਾਈਨ ਹਿੱਲ ਵਾਸੀ 27 ਸਾਲ ਦੇ ਗੁਰਜੀਤ ਸਿੰਘ ਨੂੰ ਕਤਲ ਕਰਨ ਦਾ ਦੋਸ਼ ਹੈ।

ਕਥਿਤ ਕਤਲ ਤੋਂ ਅਗਲੇ ਦਿਨ 29 ਜਨਵਰੀ ਨੂੰ ਗੁਰਜੀਤ ਸਿੰਘ ਦੀ ਲਾਸ਼ ਉਸ ਦੇ ਘਰ ਬਾਹਰੋਂ ਟੁੱਟੇ ਹੋਏ ਸ਼ੀਸ਼ੇ ਦੇ ਟੁਕੜਿਆਂ ਵਿਚਕਾਰ ਪਈ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਸੀ। ਜਸਟਿਸ ਕੈਮਰੂਨ ਮੈਂਡਰ ਨੇ ਘੱਟੋ-ਘੱਟ ਦੋ ਹੋਰ ਹਫਤਿਆਂ ਤੱਕ ਮੁਲਜ਼ਮ ਦਾ ਨਾਮ ਗੁਪਤ ਰੱਖਣ ਦਾ ਹੁਕਮ ਦਿੱਤਾ ਹੈ।

ਮੁਲਜ਼ਮ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਹੈ ਅਤੇ ਉਹ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ। ਉਸ ਦੀ ਅਦਾਲਤ ’ਚ ਅਗਲੀ ਪੇਸ਼ੀ ਅਪ੍ਰੈਲ ਵਿੱਚ ਹੋਵੇਗੀ।

ਇਹ ਵੀ ਪੜ੍ਹੋ: ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ – Sea7 Australia

Leave a Comment