ਕਰਜ਼ ਦਾ ਲਾਲਚ (SpyLoan) ਦੇ ਕੇ ਲੋਕਾਂ ਨਾਲ ਵੱਜ ਰਹੀ ਆਨਲਾਈਨ ਠੱਗੀ, ਹੁਣੇ ਡਿਲੀਟ ਕਰੋ ਇਹ 17 ਮੋਬਾਈਲ ਐਪ

ਮੈਲਬਰਨ: ਫ਼ਾਈਨੈਂਸ਼ੀਅਲ ਮੋਬਾਈਲ ਐਪਸ ਨੇ ਲੋਕਾਂ ਲਈ ਕਰਜ਼ ਲੈਣਾ ਆਸਾਨ ਬਣਾ ਦਿੱਤਾ ਹੈ, ਪਰ ਇਹ ਧੋਖਾਧੜੀ (SpyLoan) ਕਰਨ ਵਾਲਿਆਂ ਲਈ ਵੀ ਨਵਾਂ ਜ਼ਰੀਆ ਬਣ ਚੁੱਕੀਆਂ ਹਨ। ਟੈਕ ਮਾਹਰਾਂ ਨੇ ਅਜਿਹੀਆਂ 17 ਮੋਬਾਈਲ ਐਪਸ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਚੋਰੀ ਕਰ ਕੇ ਉਨ੍ਹਾਂ ਨਾਲ ਧੋਖਾਧੜੀ ਕਰ ਰਹੀਆਂ ਹਨ। ਇਸ ਨਿੱਜੀ ਡਾਟਾ ’ਚ ਕਾਲ ਵੇਰਵਾ, ਕੈਲੰਡਰ ਈਵੈਂਟਸ, ਮੋਬਾਈਲ ਡਿਵਾਇਸ ਬਾਰੇ ਸੂਚਨਾ, ਇੰਸਟਾਲ ਕੀਤੀਆਂ ਐਪਸ ਦੀ ਸੂਚੀ, ਸਥਾਨਕ ਵਾਈਫ਼ਾਈ ਨੈੱਟਵਰਕ ਬਾਰੇ ਸੂਚਨਾ, ਕੰਟੈਕਟ ਲਿਸਟ ਅਤੇ ਇੱਥੋਂ ਤਕ ਕਿ ਤੁਹਾਡੀ ਲੋਕੇਸ਼ਨ ਦਾ ਵੇਰਵਾ ਵੀ ਸ਼ਾਮਲ ਹੁੰਦਾ ਹੈ। ਇਸ ਡਾਟਾ ਦੀ ਮਦਦ ਨਾਲ ਅਪਰਾਧੀ ਲੋਕਾਂ ਨੂੰ ‘ਤੰਗ ਪ੍ਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ’ ਲਈ ਕਰਦੇ ਹਨ। ਵੈਸੇ ਤਾਂ ਇਹ ਐਪ ਸਟੋਰ ਤੋਂ ਹਟਾ ਦਿੱਤੀਆਂ ਗਈਆਂ ਹਨ ਪਰ ਜੇਕਰ ਕਿਸੇ ਨੇ ਇਨ੍ਹਾਂ ਨੂੰ ਪਹਿਲਾਂ ਹੀ ਇੰਸਟਾਲ ਕੀਤਾ ਹੋਇਆ ਹੈ ਤਾਂ ਇਨ੍ਹਾਂ ਨੂੰ ਡਿਲੀਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਐਪਸ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ:

  • AA Kredit
  • Amor Cash
  • GuayabaCash
  • EasyCredit
  • Cashwow
  • CrediBus
  • FlashLoan
  • PréstamosCrédito
  • Préstamos De Crédito-YumiCash
  • Go Crédito
  • Instantáneo Préstamo
  • Rápido Crédito
  • Finupp Lending
  • 4S Cash
  • TrueNaira
  • EasyCash

Leave a Comment