(Ramandeep Singh Murder Case) ਰਮਨਦੀਪ ਸਿੰਘ ਕਤਲ ਕੇਸ `ਚ 17 ਸਾਲਾ ਮੁੰਡੇ `ਤੇ ਵੀ ਕਤਲ ਦਾ ਮੁਕੱਦਮਾ ਦਰਜ

ਆਕਲੈਂਡ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਮੈਸੀ ਏਰੀਏ ਵਿੱਚ ਪਿਛਲੇ ਦਿਨੀਂ ਕਤਲ ਕੀਤੇ ਗਏ 25 ਸਾਲਾ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੇ ਕੇਸ (Ramandeep Singh Murder Case)`ਚ ਨਿਊਜ਼ੀਲੈਂਡ ਪੁਲੀਸ ਨੇ ਇੱਕ ਹੋਰ 19 ਸਾਲਾ ਨੌਜਵਾਨ `ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਡਿਟੈਕਟਿਵ ਇੰਸਪੈਕਟਰ ਆਰਨ ਪ੍ਰੌਕਟਰ ਅਨੁਸਾਰ ਇਸ ਤੋਂ ਪਹਿਲਾਂ ਵੀ ਇੱਕ 26 ਸਾਲਾ ਵਿਅਕਤੀ `ਤ ਵੀ ਕਤਲ ਕੇਸ ਦਰਜ ਕੀਤਾ ਜਾ ਚੁੱਕਾ ਹੈ। ਜਿਸਨੂੰ ਸੋਮਵਾਰ ਅਦਾਲਤ `ਚ ਪੇਸ਼ ਕੀਤਾ ਗਿਆ ਸੀ। ਇਸ ਕਤਲ ਕੇਸ ਨੂੰ ਲੈ ਕੇ ਪੁਲੀਸ ਗੰਭੀਰਤਾ ਨਾਲ ਛਾਣਬੀਣ ਕਰ ਰਹੀ ਹੈ।

ਜਿ਼ਕਰਯੋਗ ਹੈ ਕਿ ਰਮਨਦੀਪ ਸਿੰਘ ਦਾ ਆਰਮਰ ਗਾਰਡ ਸਕਿਉਰਿਟੀ ਕੰਪਨੀ `ਚ ਕੰਮ ਕਰਦਾ ਸੀ। ਜਿਸ ਦਿਨ ਕਤਲ ਹੋਇਆ, ਉਸ ਦਿਨ ਉਹ ਵੈਸਟ ਆਕਲੈਂਡ ਦੇ ਮੈਸੀ ਏਰੀਏ ਵਿੱਚ ਰਾਇਲ ਰਿਜ਼ਰਵ ਕਾਰ ਪਾਰਕ ਵਿੱਚ ਡਿਊਟੀ ਕਰ ਰਿਹਾ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦੇ ਪਿੰਡ ਕੋਟਲੀ ਸ਼ਾਹਪੁਰ ਨਾਲ ਸਬੰਧਤ ਸੀ।

Related News:

ਆਕਲੈਂਡ ਦੇ ਪਾਰਕ ’ਚ ਪੰਜਾਬੀ ਸਿਕਿਉਰਿਟੀ ਗਾਰਡ ਦਾ ਕਤਲ