ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ (Punjabi) ਪੰਜਾਬੀ ਨੌਜਵਾਨ ਪੁਲੀਸ ਦੇ ਅੜਿੱਕੇ ਚੜ੍ਹਿਆ ਜੱਜ ਨੇ ਸੁਣਾਈ ਕਿਹੜੀ ਸਜ਼ਾ ! – ਪੜ੍ਹੋ ਪੂਰੀ ਰਿਪੋਰਟ

ਆਕਲੈਂਡ : ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਇੱਕ ਪੰਜਾਬੀ (Punjabi) ਨੌਜਵਾਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ `ਚ ਗ੍ਰਿਫ਼ਤਾਰ ਕਰ ਲਿਆ ਅਤੇ ਪੁਲੀਸ ਸਟੇਸ਼ਨ ਲਿਜਾ ਕੇ ਚੈਕਿੰਗ ਕੀਤੀ ਤਾਂ ਮੀਟਰ `ਤੇ ਰੀਡਿੰਗ 576 ਮਾਈਕਰੋ ਗਰਾਮ ਰਿਕਾਰਡ ਕੀਤੀ ਗਈ ਜਦੋਂ ਕਿ ਕਾਨੂੰਨ ਅਨੁਸਾਰ 20 ਸਾਲ ਤੋਂ ਵੱਧ ਉਮਰ ਵਾਲਿਆ ਲਈ ਇਹ 250 ਮਾਈਕਰੋ ਗਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਮਾਮਲਾ 25 ਕੁ ਸਾਲ ਦੇ ਪੰਜਾਬੀ (Punjabi Simran Singh) ਸਿਮਰਨ ਸਿੰਘ ਨਾਂ ਦੇ ਨੌਜਵਾਨ ਨਾਲ ਸਬੰਧਤ ਹੈ, ਜੋ 2 ਹਫ਼ਤੇ ਪਹਿਲਾਂ ਹੀ ਨਿਊਜ਼ੀਲੈਂਡ `ਚ ਹਾਲੀਡੇਅ ਵੀਜ਼ੇ `ਤੇ ਆਇਆ ਸੀ। ਇਹ ਘਟਨਾ ਟਿਮਰੂ `ਚ 4 ਦਸੰਬਰ ਦੇਰ ਰਾਤ ਕਰੀਬ 11 ਵਜੇ ਦੀ ਹੈ। ਜਦੋਂ ਪੁਲੀਸ ਨੇ ਸ਼ੱਕ ਪੈਣ `ਤੇ ਉਸਦੀ ਕਾਰ ਨੂੰ ਰੋਕਿਆ ਸੀ। ਪਹਿਲਾਂ ਤਾਂ ਉਸਨੇ ਗੁਨਾਹ ਨਹੀਂ ਮੰਨਿਆ ਪਰ ਜਦੋਂ ਥਾਣੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਪੁਲੀਸ ਨੇ ਸਾਰੇ ਸਬੂਤ ਇਕੱਠੇ ਕਰ ਲਏ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ।

ਜਿਸ ਪਿੱਛੋਂ ਉਸਨੂੰ ਟਿਮਰੂ ਡਿਸਟ੍ਰਿਕ ਕੋਰਟ `ਚ ਪੇਸ਼ ਕੀਤਾ ਗਿਆ ਸੀ। ਜਿੱਥੇ ਜੱਜ ਨੇ ਉਸਨੂੰ 600 ਡਾਲਰ ਜ਼ੁਰਮਾਨਾ ਅਤੇ 130 ਡਾਲਰ ਕੋਰਟ ਫੀਸ ਭਰਨ ਦਾ ਹੁਕਮ ਸੁਣਾ ਦਿੱਤਾ। ਉਸਦਾ ਨਿਊਜ਼ੀਲੈਂਡ ਡਰਾਈਵਰ ਲਾਇਸੰਸ ਬਣਨ `ਤੇ ਵੀ ਛੇ ਮਹੀਨੇ ਤੱਕ ਰੋਕ ਲਾ ਦਿੱਤੀ ਹੈ। ਜੁਰਮ ਕਰਨ ਸਮੇਂ ਉਹ ਇੰਟਰਨੈਸ਼ਨਲ ਡਰਾਈਵਿੰਗ ਲਾਇਸੰਸ `ਤੇ ਹੀ ਗੱਡੀ ਚਲਾ ਰਿਹਾ ਸੀ।

Read in English:

Mr. Singh got Convicted in Drink Drive Case in New Zealand