ਆਸਟ੍ਰੇਲੀਆ ਦੀਆਂ ਸਰਹੱਦਾਂ ‘ਤੇ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ, ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਸਰਕਾਰ ਕਰਨ ਜਾ ਰਹੀ ਹੈ ਇਹ ਉਪਾਅ

ਮੈਲਬਰਨ: ਆਸਟ੍ਰੇਲੀਆ ਦੀਆਂ ਸਰਹੱਦਾਂ ’ਤੇ ਪਿਛਲੇ ਦੋ ਹਫ਼ਤਿਆਂ ਦੌਰਾਨ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ ਕੀਤੇ ਗਏ ਹਨ। ਇਨ੍ਹਾਂ ’ਚੋਂ ਬਹੁਤ ਸਾਰੇ ਸੁਆਦ ਵਾਲੇ ਅਤੇ ਰੰਗੀਨ ਪੈਕਿੰਗ ਵਿੱਚ ਸਨ। ਨੌਜਵਾਨਾਂ ’ਚ ਲਗਾਤਾਰ ਵਧਦੀ ਵੇਪਸ (ਜਾਂ ਈ-ਸਿਗਰੇਟ) ਦੀ ਲਤ ਤੋਂ ਬਚਾਉਣ ਲਈ ਜ਼ਬਤ ਕੀਤੇ ਗਏ ਵੇਪਸ ਵਿੱਚ ਬਹੁਤ ਜ਼ਿਆਦਾ ਆਦਤ ਲਾਉਣ ਵਾਲਾ ਤੱਤ ਨਿਕੋਟੀਨ ਭਰਿਆ ਗਿਆ ਸੀ, ਜਦਕਿ ਕੁਝ ਨੁਕਸਾਨਦੇਹ ਰਸਾਇਣਾਂ ਨਾਲ ਭਰੇ ਹੋਏ ਸਨ।

ਬੱਚਿਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਗਏ ਸਨ Vapes

ਇਹ ਵੇਪਸ ਬੱਚਿਆਂ ਨੂੰ ਵੱਧ ਤੋਂ ਵੱਧ ਨਿਸ਼ਾਨਾ ਬਣਾਉਣ ਲਈ ਬਣਾਏ ਹੋਏ ਮਿਲੇ ਹਨ, ਕੁਝ ਤਾਂ USB ਦੇ ਨਾਲ ਮਿਲਦੇ-ਜੁਲਦੇ ਹਨ, ਜਿਸ ਨਾਲ ਸਕੂਲਾਂ ਵਿੱਚ ਇਨ੍ਹਾਂ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਕਤੂਬਰ ਦੌਰਾਨ, ਅਧਿਕਾਰੀਆਂ ਨੇ ਏਅਰ ਕਾਰਗੋ ਅਤੇ ਅੰਤਰਰਾਸ਼ਟਰੀ ਮੇਲ ਰਾਹੀਂ ਆਸਟ੍ਰੇਲੀਆ ਵਿੱਚ ਆਯਾਤ ਕੀਤੇ ਗਏ ਸੈਂਕੜੇ ਹਜ਼ਾਰਾਂ ਗੈਰ-ਕਾਨੂੰਨੀ ਵੇਪਸ ਦਾ ਪਰਦਾਫਾਸ਼ ਕੀਤਾ, ਲਗਭਗ 92% ਵਿੱਚ ਨਿਕੋਟੀਨ ਪਾਇਆ ਗਿਆ, ਹਾਲਾਂਕਿ ਇਨ੍ਹਾਂ ’ਤੇ ਅਜਿਹਾ ਲੇਬਲ ਲੱਗਾ ਸੀ ਜਿਸ ’ਚ ਲਿਖਿਆ ਸੀ ਇਸ ’ਚ ਨਿਕੋਟੀਨ ਬਿਲਕੁਲ ਨਹੀਂ ਹੈ। 

ਬੱਚਿਆਂ ਅਤੇ ਨੌਜਵਾਨਾਂ ਵਿੱਚ ਵੇਪਸ ਦੀ ਵੱਧ ਰਹੀ ਵਰਤੋਂ ਇੱਕ ਮਹੱਤਵਪੂਰਨ ਜਨਤਕ ਸਿਹਤ ਚਿੰਤਾ ਬਣ ਰਹੀ ਹੈ। ਹਸਪਤਾਲਾਂ ’ਚ ਵੇਪਿੰਗ ਨਾਲ ਸਬੰਧਤ ਲੱਛਣਾਂ ਵਾਲੇ ਬੱਚਿਆਂ ਅਤੇ ਨਾਬਾਲਗਾਂ ਦੇ ਕੇਸ ਵਧਦੇ ਜਾ ਰਹੇ ਹਨ। ਇਸ ਦੇ ਜਵਾਬ ਵਿੱਚ, ਸਰਕਾਰ ਸਾਰੇ ਵੇਪਿੰਗ ਉਤਪਾਦਾਂ ਵਿਰੁਧ ਨਿਯਮ ਸਖ਼ਤ ਬਣਾਉਣ ਦੀ ਤਿਆਰੀ ’ਚ ਹੈ। ਇਨ੍ਹਾਂ ਦੇ ਆਯਾਤ, ਸਮੱਗਰੀ ਅਤੇ ਪੈਕੇਜਿੰਗ ’ਤੇ ਨਵੇਂ ਕੰਟਰੋਲ ਲਾਗੂ ਕੀਤੇ ਜਾਣਗੇ। ਵੇਪਸ ਜਾਂ ਈ-ਸਿਗਰੇਟ ਨੂੰ ਸਿਗਰੇਟਾਂ ਤੋਂ ਘੱਟ ਹਾਨੀਕਾਰਕ ਦਸਿਆ ਜਾਂਦਾ ਹੈ ਅਤੇ ਇਸ ਨੂੰ ਸਿਗਰੇਟ ਦੇ ਨਸ਼ੇ ਦੇ ਆਦੀ ਲੋਕਾਂ ਨੂੰ ਸਿਗਰੇਟ ਛੱਡਣ ਲਈ ਬਣਾਇਆ ਗਿਆ ਸੀ। ਪਰ ਹੁਣ ਬੱਚੇ ਇਸ ਦੇ ਸ਼ਿਕਾਰ ਬਣ ਰਹੇ ਹਨ ਜਿਨ੍ਹਾਂ ਨੂੰ ਦਸਿਆ ਜਾਂਦਾ ਹੈ ਇਸ ਦੀ ਆਦਤ ਨਹੀਂ ਲਗਦੀ ਅਤੇ ਇਹ ਸਿਹਤ ਲਈ ਨੁਕਸਾਨਦੇਹ ਨਹੀਂ ਹੁੰਦੇ।

Vapes ਵਿਰੁਧ ਸਖ਼ਤ ਕਦਮ ਚੁੱਕੇਗੀ ਸਰਕਾਰ

ਸਰਕਾਰ ਸਾਰੇ ਵੈਪਿੰਗ ਉਤਪਾਦਾਂ ਦੇ ਮਜ਼ਬੂਤ ਨਿਯਮ ਅਤੇ ਲਾਗੂ ਕਰਨ ਦਾ ਪ੍ਰਸਤਾਵ ਕਰ ਰਹੀ ਹੈ, ਜਿਸ ਵਿੱਚ ਇਨ੍ਹਾਂ ਦੇ ਆਯਾਤ, ਸਮੱਗਰੀ ਅਤੇ ਪੈਕੇਜਿੰਗ ’ਤੇ ਨਵੇਂ ਕੰਟਰੋਲ ਸ਼ਾਮਲ ਹਨ। ਇਹ ਡਿਸਪੋਜ਼ੇਬਲ ਵੇਪਸ ਦੇ ਆਯਾਤ ’ਤੇ ਪਾਬੰਦੀ ਲਗਾਉਣ ਲਈ ਕਾਨੂੰਨ ਪੇਸ਼ ਕਰੇਗਾ, ਭਾਵ ਅਗਲੇ ਸਾਲ ਤੋਂ, ਆਸਟ੍ਰੇਲੀਆ ਵਿੱਚ ਈ-ਸਿਗਰੇਟ ਫਾਰਮਾਸਿਊਟੀਕਲ ਉਤਪਾਦ ਬਣ ਜਾਣਗੇ। ਨਵੇਂ ਨਿਯਮਾਂ ਦੇ ਤਹਿਤ, ਵੈਪਿੰਗ ਉਤਪਾਦਾਂ ਦੇ ਆਯਾਤਕਾਂ ਨੂੰ ਟੀ.ਜੀ.ਏ. ਤੋਂ ਪਰਮਿਟ ਦੀ ਲੋੜ ਹੋਵੇਗੀ।