ਨਿਊਜ਼ੀਲੈਂਡ `ਚ ਖੁੱਲ੍ਹਿਆ ਪਹਿਲਾ “Wet House”

ਮੈਲਬਰਨ :
ਨਿਊਜ਼ੀਲੈਂਡ ਦਾ ਪਹਿਲਾ “Wet House” ਰਾਜਧਾਨੀ ਵੈਲਿੰਗਟਨ ਵਿੱਚ ਖੁੱਲ੍ਹ ਗਿਆ ਹੈ, ਜਿਸ ਵਿੱਚ ਹੋਮਲੈੱਸ (ਘਰਾਂ ਤੋਂ ਸੱਖਣੇ) ਲੋਕ ਆਸਰਾ ਲੈ ਸਕਣਗੇ। ਇਸ ਤੋਂ ਇਲਾਵਾ ਖਾਣਾ ਅਤੇ ਕੌਂਸਿਲਿੰਗ  ਵੀ ਮਿਲੇਗੀ । ਜਦੋਂ ਕਿ ਇਸ ਅੰਦਰ ਅਲਕੋਹਲ ਵੀ ਵਰਤ ਸਕਣਗੇ ਪਰ ਸਪਲਾਈ ਨਹੀਂ ਕੀਤਾ ਜਾਵੇਗਾ।

6 ਮਿਲੀਅਨ ਨਾਲ ਟਾਰਾਨਾਕੀ ਸਟਰੀਟ `ਤੇ ਬਣੇ ਇਸ ‘ਨਾਈਟ ਸ਼ੈਲਟਰ’ ਦੇ 18 ਬੈੱਡ ਰੂਮ ਬਣੇ ਹੋਏ ਹਨ, ਜਿਨ੍ਹਾਂ ਵਿੱਚ ਬਾਥਰੂਮ ਵੀ ਅਟੈਚਡ ਹੈ। ਇਸ ਨੂੰ ਵੈਲਿੰਗਟਨ ਸਿਟੀ ਮਿਸ਼ਨ (Wellington City Mission) ਵੱਲੋਂ ਕੌਂਸਲ ਦੇ ਫੰਡਾਂ ਨਾਲ ਚਲਾਇਆ ਜਾਵੇਗਾ। ਇਸ ਬਾਰੇ ਯੋਜਨਾ ਸਾਲ 2009 `ਚ ਬਣੀ ਸੀ।

ਸਿਟੀ ਮਿਸ਼ਨਰ ਮਰੇ ਐਡਰਿਜ  (The City Missioner Murray Edridge) ਦਾ ਕਹਿਣਾ ਹੈ ਕਿ “ਵੇਟ  ਹਾਊਸ” (Wet House) ਖੋਲ੍ਹਣ ਦਾ ਮਕਸਦ ਇਹ ਹੈ ਕਿ ਅਲਕੋਹਲ ਤੋਂ ਪੀੜਤ ਲੋਕਾਂ ਦੀ ਆਦਤ ਨੂੰ ਘਟਾਉਣਾ ਹੈ।

Leave a Comment