ਮੈਲਬਰਨ : ਪੰਜਾਬੀ ਕਲਾਊਡ ਟੀਮ-
-ਨਿਊਜ਼ੀਲੈਂਡ ਵਿੱਚ ਅੱਜ ਸ਼ਨੀਵਾਰ 23 ਸਤੰਬਰ ਨੂੰ ਅੱਧੀ ਰਾਤ ਤੋਂ ਬਾਅਦ ਭਾਵ ਐਤਵਾਰ ਨੂੰ ਬਹੁਤ ਹੀ ਸਵੇਰੇ ( ਅਰਲੀ ਮੌਰਨਿੰਗ) ਦੋ ਵਜੇ (2am Sunday) ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ।(Day Light Saving in New Zealand) ਭਾਵ ਆਟੋਮੈਟਿਕ ਘੜੀਆਂ ਤਾਂ ਆਪਣੇ ਆਪ ਹੀ ਇੱਕ ਘੰਟਾ ਅੱਗੇ ਹੋ ਜਾਣਗੀਆਂ, ਜਦੋਂ ਕਿ ਕੰਧ ਵਾਲੀਆਂ ਰਵਾਇਤੀ ਘੜੀਆਂ ਨੂੰ ਸ਼ਨੀਵਾਰ ਸੌਣ ਲੱਗਿਆਂ ਇੱਕ ਘੰਟਾ ਅੱਗੇ ਕਰਕੇ ਸੌਣਾ ਜ਼ਰੂਰੀ ਹੋਵੇਗਾ ਤਾਂ ਜੋ ਅਗਲੇ ਦਿਨ ਚੜ੍ਹਦੀ ਸਵੇਰ ਨੂੰ ਘੜੀ ਸਹੀ ਸਮਾਂ ਦੱਸ ਸਕੇ।
ਨਵੇਂ ਸਮੇਂ ਮੁਤਾਬਕ ਐਤਵਾਰ ਤੋਂ ਨਿਊਜ਼ੀਲੈਂਡ ਦਾ ਟਾਈਮ ਭਾਰਤ ਨਾਲੋਂ ਸਾਢੇ 7 ਘੰਟੇ ਅੱਗੇ ਹੋ ਜਾਵੇਗਾ। ਭਾਵ ਜਦੋਂ ਭਾਰਤ `ਚ ਸਵੇਰੇ ਦੇ ਛੇ ਵੱਜੇ ਹੋਣਗੇ ਤਾਂ ਨਿਊਜ਼ੀਲੈਂਡ `ਚ ਦੁਪਹਿਰ ਦਾ ਡੇਢ ਵੱਜਿਆ ਹੋਵੇਗਾ।
ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ `ਚ ਹਰ ਸਾਲ ਸਤੰਬਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਸਵੇਰੇ ਡੇਅਲਾਈਟ ਸੇਵਿੰਗ ਸ਼ੁਰੂ ਹੁੰਦੀ ਹੈ ਅਤੇ ਅਪ੍ਰੈਲ ਦੇ ਆਖਰੀ ਐਤਵਾਰ ਨੂੰ ਸਵੇਰੇ 3 ਵਜੇ ਖ਼ਤਮ ਹੋ ਜਾਂਦੀ ਹੈ।