ਵਿਕਟੋਰੀਆ ਬਣੀ ਆਸਟ੍ਰੇਲੀਆ ਦੀ ਪਹਿਲੀ ਸਟੇਟ – ਏਅਰਬੀਐਨਬੀ `ਤੇ ਲੱਗੇਗੀ ਸਾਢੇ 7 ਪਰਸੈਂਟ ਲੈਵੀ (Levi on Airbnb in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਪਹਿਲੀ ਅਜਿਹੀ ਸਟੇਟ ਬਣ ਗਈ ਹੈ, ਜਿਸਨੇ ਨਵੀਂ ਹਾਊਸਿੰਗ ਪਾਲਿਸੀ ਤਹਿਤ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸ਼ੌਰਟ ਟਰਮ ਰੈਂਟਲ ਪ੍ਰਾਪਟਰੀਜ਼ ਨਾਲ ਸਬੰਧਤ ਏਅਰਬੀਐਨਬੀ ਦੀ ਆਮਦਨ ਤੋਂ ਸਾਢੇ 7 ਪਰਸੈਂਟ ਲੇਵੀ ਵਸੂਲਣ ਦਾ ਐਲਾਨ ਕੀਤਾ ਹੈ। (Levi on Airbnb in Australia) ਇਹ ਫ਼ੈਸਲਾ ਸਾਲ 2025 ਤੋਂ ਲਾਗੂ ਹੋਵੇਗਾ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਬੀਤੇ ਦਿਨੀਂ ਨਵੀਂ ਪਾਲਿਸੀ ਦਾ ਐਲਾਨ ਕਰਦਿਆਂ ਦੱਸਿਆ ਕਿ ਅਗਲੇ 10 ਦੌਰਾਨ ਸਟੇਟ ਸਰਕਾਰ ਵੱਲੋਂ 8 ਲੱਖ ਘਰ ਬਣਾਏ ਜਾਣਗੇ। ਜਦੋਂ ਕਿ ਏਅਰਬੀਐਨਬੀ ਅਤੇ ਸਟੇਅਜ ਵਰਗੇ ਸ਼ੌਰਟ-ਸਟੇਅ ਰੈਂਟਲ ਪਲੈਟਫੌਰਮਜ `ਤੇ ਸਾਢੇ 7 ਪਰਸੈਂਟ ਲੇਵੀ ਅਪਲਾਈ ਹੋਵੇਗੀ।

Leave a Comment