ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨੌਜਵਾਨ ਕਬੱਡੀ ਖਿਡਾਰੀਆਂ ਦਾ ਇੱਕ ਸਮੂਹ ਸਿਡਨੀ ਵਿੱਚ ਭਲਕੇ ਸ਼ੁਰੂ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਗੇਮਜ਼-2025 ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ। ਸਿੱਖਾਂ ਦੀ ‘ਮਿੰਨੀ ਓਲੰਪਿਕ’ ਕਹੀਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਦੇ 37 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਜੂਨੀਅਰ ਖਿਡਾਰੀਆਂ ਨੂੰ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।
ਰਿਵਰਲੈਂਡ ਪੰਜਾਬੀ ਸਪੋਰਟਸ ਕਲੱਬ ਦੀ 7 ਤੋਂ 16 ਸਾਲ ਉਮਰ ਦੇ ਬੱਚਿਆਂ ਟੀਮ ਦੂਜੀਆਂ ਟੀਮਾਂ ਨਾਲ ਮੁਕਾਬਲਾ ਕਰੇਗੀ। ABC ਨਾਲ ਗੱਲਬਾਤ ਕਰਦਿਆਂ ਟੀਮ ਦੇ ਖਿਡਾਰੀ ਸਤਕੀਰਤ ਸਿੰਘ (15) ਨੇ ਕਿਹਾ ਕਿ ਇਹ ਖੇਡ ਉਸ ਲਈ ਬਹੁਤ ਵਿਸ਼ੇਸ਼ ਥਾਂ ਰਖਦੀ ਹੈ। ਅਨੰਤ ਸਿੰਘ ਢਿੱਲੋਂ (14) ਨੇ ਕਿਹਾ ਕਿ ਕਬੱਡੀ ਖੇਡ ਨਾਲ ਉਸ ਦੇ ਆਤਮਵਿਸ਼ਵਾਸ ’ਚ ਕਾਫ਼ੀ ਵਾਧਾ ਹੋਇਆ ਹੈ।