ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵੱਖ-ਵੱਖ ਥਾਵਾਂ ’ਤੇ ਡੁੱਬਣ ਕਾਰਨ ਛੇ ਜਣਿਆਂ ਦੀ ਮੌਤ

ਮੈਲਬਰਨ : ਤਿਉਹਾਰਾਂ ਦੇ ਮੌਸਮ ਦੌਰਾਨ ਆਸਟ੍ਰੇਲੀਆ ਦੇ ਸਮੁੰਦਰੀ ਕੰਢਿਆਂ ਅਤੇ ਤੈਰਾਕੀ ਵਾਲੇ ਸਥਾਨਾਂ ’ਤੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵੀਕਐਂਡ ’ਤੇ ਹੀ ਛੇ ਲੋਕਾਂ ਦੀ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਕੱਲੇ ਦਸੰਬਰ ਵਿਚ ਹੀ ਹੁਣ ਤਕ 33 ਲੋਕਾਂ ਦੀ ਡੁੱਬਣ ਨਾਲ ਮੌਤ ਦੀ ਖ਼ਬਰ। ਇਸ ਮਹੀਨੇ ਨੂੰ ਪਾਣੀ ਵਿਚ ਰਹਿਣ ਲਈ ਸਭ ਤੋਂ ਖਤਰਨਾਕ ਮਹੀਨਾ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ।

ਤਾਜ਼ਾ ਡੁੱਬਣ ਦੀ ਘਟਨਾ ਐਤਵਾਰ ਸ਼ਾਮ ਨੂੰ South Canberra ਵਿਚ Murrumbidgee ਨਦੀ ਵਿਚ ਵਾਪਰੀ। Pine Island ’ਤੇ ਸ਼ਾਮ 6 ਵਜੇ ਦੇ ਕਰੀਬ ਪਰਿਵਾਰ ਅਤੇ ਦੋਸਤਾਂ ਨਾਲ ਨਦੀ ’ਚ ਤੈਰਦੇ ਸਮੇਂ ਇਕ 21 ਸਾਲ ਦਾ ਨੌਜਵਾਨ ਡੁੱਬ ਗਿਆ। ਪੁਲਿਸ ਗੋਤਾਖੋਰਾਂ ਨੂੰ ਕੁਝ ਘੰਟਿਆਂ ਬਾਅਦ ਤੈਰਾਕ ਦੀ ਲਾਸ਼ ਮਿਲੀ।

ਇਸ ਤੋਂ ਇਲਾਵਾ ਐਤਵਾਰ ਨੂੰ ਹੀ southern Tasmania ਦੇ southern Tasmania ਬੀਚ ’ਤੇ ਤੇਜ਼ ਵਹਾਅ ’ਚ ਆਪਣੇ ਚਾਰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਕ 38 ਸਾਲ ਦੇ ਪਿਤਾ ਦੀ ਮੌਤ ਹੋ ਗਈ। ਚਾਰਾਂ ਬੱਚਿਆਂ ਨੂੰ ਲਾਈਫ਼ ਸੇਵਰਾਂ ਨੇ ਪਾਣੀ ਵਿੱਚੋਂ ਬਾਹਰ ਕੱਢਿਆ, ਪਰ ਪਿਤਾ ਨੂੰ ਬਚਾਇਆ ਨਹੀਂ ਜਾ ਸਕਿਆ।

ਇਸ ਤੋਂ ਪਹਿਲਾਂ Cairns ਦੇ ਦੱਖਣ ’ਚ ਇਕ ਝਰਨੇ ਦੀ ਚੋਟੀ ਤੋਂ 30 ਮੀਟਰ ਹੇਠਾਂ ਡਿੱਗਣ ਕਾਰਨ 55 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ।

ਸ਼ਨੀਵਾਰ ਨੂੰ ਵੀ ਵੈਸਟਰਨ ਆਸਟ੍ਰੇਲੀਆ ਦੇ Walpole ਨੇੜੇ Conspicuous Beach ’ਤੇ ਪਾਣੀ ਦੇ ਤੇਜ਼ ਵਹਾਅ ’ਚ ਫਸੀ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੰਗਲਾਦੇਸ਼ੀ ਮੂਲ ਦੇ ਪਤੀ-ਪਤਨੀ ਡਾਕਟਰ ਮੁਹੰਮਦ ਸਵਪਨ ਅਤੇ ਸਬਰੀਨਾ ਅਹਿਮਦ ਡੁੱਬ ਗਏ ਸਨ।

ਨਿਊ ਸਾਊਥ ਵੇਲਜ਼ ’ਚ ਸ਼ਨੀਵਾਰ ਨੂੰ ਹੀ Kiama ਦੇ ਨੌਰਥ ’ਚ Shellharbour ਨੇੜੇ Shell Cove ਨੇੜੇ ਪਾਣੀ ’ਚੋਂ ਕੱਢੇ ਗਏ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ।

ਰੌਇਲ ਲਾਈਫ ਸੇਵਿੰਗ ਆਸਟ੍ਰੇਲੀਆ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਗਰਮੀਆਂ ਵਿਚ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਸਾਲਾਂ ਦੇ ਔਸਤ ਨਾਲੋਂ ਲਗਭਗ 10 ਪ੍ਰਤੀਸ਼ਤ ਵੱਧ ਹੈ, ਪਰ 2023 ਵਿਚ ਇਸੇ ਸਮੇਂ ਦੌਰਾਨ ਦਰਜ ਕੀਤੀਆਂ ਗਈਆਂ ਮੌਤਾਂ ਦੀ ਗਿਣਤੀ ਦੇ ਬਰਾਬਰ ਹੈ।