South Korea ’ਚ ਭਿਆਨਕ ਜਹਾਜ਼ ਹਾਦਸਾ, ਸਿਰਫ਼ ਦੋ ਤੋਂ ਸਿਵਾ ਬਾਕੀ ਸਾਰਿਆਂ ਦੀ ਮੌਤ

ਮੈਲਬਰਨ : South Korea ਦੇ ਸਾਊਥ-ਵੈਸਟ ’ਚ ਸਥਿਤ Muan county ਦੇ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 179 ਲੋਕਾਂ ਦੀ ਮੌਤ ਹੋ ਗਈ। Bangkok ਤੋਂ ਆ ਰਹੀ Jeju Air ਦੀ flight 7C 2216 ’ਚ 181 ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਸਿਰਫ 2 ਹੀ ਬਚੇ ਹਨ। ਬਚੇ ਦੋਵੇਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਹਨ ਜਿਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਜ਼ਿੰਦਾ ਕੱਢਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਦੋਵੇਂ ਜਹਾਜ਼ ਦੇ ਬਿਲਕੁਲ ਪਿੱਛੇ ਬੈਠੇ ਸਨ। ਅੱਗ ਲੱਗਣ ਕਾਰਨ ਪੂਰਾ ਜਹਾਜ਼ ਸੜ ਗਿਆ ਅਤੇ ਸਿਰਫ਼ ਇਸ ਦੀ ਪੂਛ ਵਾਲਾ ਹਿੱਸਾ ਬਾਕੀ ਬਚਿਆ ਸੀ।

ਇਹ 1997 ਤੋਂ ਬਾਅਦ ਦੱਖਣੀ ਕੋਰੀਆ ਵਿਚ ਸਭ ਤੋਂ ਘਾਤਕ ਹਵਾਬਾਜ਼ੀ ਹਾਦਸਾ ਹੈ, ਜਦੋਂ ਕੋਰੀਆਈ ਏਅਰਲਾਈਨਜ਼ ਦਾ ਬੋਇੰਗ 747 ਗੁਆਮ ਜੰਗਲ ਵਿਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ 228 ਲੋਕਾਂ ਦੀ ਮੌਤ ਹੋ ਗਈ ਸੀ। ਉਤਰਨ ਸਮੇਂ ਜਹਾਜ਼ ਦਾ ਲੈਂਡਿੰਗ ਗੀਅਰ ਬਾਹਰ ਨਾ ਨਿਕਲਣ ਕਾਰਨ ਜਹਾਜ਼ ਰਨਵੇ ’ਤੇ ਫਿਸਲਦਾ ਹੋਇਆ ਕੰਧ ਨਾਲ ਜਾ ਟਕਰਾਇਆ ਅਤੇ ਅੱਗ ਦਾ ਗੋਲਾ ਬਣ ਗਿਆ। ਮਰਨ ਵਾਲਿਆਂ ’ਚ 84 ਮਰਦ ਅਤੇ 85 ਔਰਤਾਂ ਸ਼ਾਮਲ ਹਨ।