ਮੈਲਬਰਨ : ਸਤੰਬਰ ਤਿਮਾਹੀ ’ਚ ਆਸਟ੍ਰੇਲੀਆ ਦੀ ਅਰਥਵਿਵਸਥਾ 0.3 ਫੀਸਦੀ ਦੀ ਸਾਲਾਨਾ ਵਿਕਾਸ ਦਰ ਨਾਲ ਵਧੀ। ਇਹ ਸਾਲ ਦੇ ਅੱਧ ਤੋਂ ਨਿਰੰਤਰ ਮੰਦੀ ਨੂੰ ਦਰਸਾਉਂਦਾ ਹੈ, ਜੋ ਅਰਥਸ਼ਾਸਤਰੀਆਂ ਦੀਆਂ 1٪ ਸਾਲਾਨਾ ਵਿਕਾਸ ਦਰ ਦੀਆਂ ਉਮੀਦਾਂ ਤੋਂ ਘੱਟ ਹੈ। GDP ਵਿਕਾਸ ਰੇਟ ਵਿੱਚ ਕਮਜ਼ੋਰੀ ਨਾਲ ਮੁਦਰਾ ਨੀਤੀ ’ਚ ਢਿੱਲ ਲਿਆਉਣ ਦੀ ਮੰਗ ਉੱਠੀ ਹੈ, ਜਿਸ ਮਗਰੋਂ ਕੁਝ ਮਾਹਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਰਿਜ਼ਰਵ ਬੈਂਕ ਅਗਲੇ ਸਾਲ ਦੀ ਦੂਜੀ ਤਿਮਾਹੀ ਵਿੱਚ ਰਾਹਤ ਦੇ ਸਕੇਗਾ।
ਹੌਲੀ ਵਿਕਾਸ ਰੇਟ ਦੇ ਬਾਵਜੂਦ, ਸਰਕਾਰੀ ਪਹਿਲਕਦਮੀਆਂ ਜਿਵੇਂ ਕਿ ਸਟੇਜ 3 ਟੈਕਸ ਕਟੌਤੀ ਅਤੇ ਊਰਜਾ ਛੋਟਾਂ ਕਾਰਨ ਜੀਵਨ ਪੱਧਰ ਵਿੱਚ ਤੇਜ਼ੀ ਆਈ ਹੈ, ਜਿਸ ਨਾਲ ਲੋਕਾਂ ਦੀ ਖ਼ਰਚ ਕਰਨ ਵਾਲੀ ਆਮਦਨ ਵਿੱਚ ਵਾਧਾ ਹੋਇਆ ਹੈ। ਹਾਲਾਂਕਿ, ਪਰਿਵਾਰਾਂ ਨੇ ਖਪਤ ਵਧਾਉਣ ਦੀ ਬਜਾਏ ਵਧੇਰੇ ਬੱਚਤ ਕਰਕੇ ਜਵਾਬ ਦਿੱਤਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਆਉਣ ਵਾਲੀਆਂ ਤਿਮਾਹੀਆਂ ਵਿੱਚ GDP ਵਾਧਾ ਹੌਲੀ-ਹੌਲੀ ਵਧੇਗਾ, ਪਰ ਸਮਰੱਥਾ ਦੀਆਂ ਰੁਕਾਵਟਾਂ ਕਾਰਨ ਇਹ ਸੁਧਾਰ ਜ਼ਿਆਦਾ ਖ਼ੁਸ਼ ਕਰਨ ਵਾਲਾ ਨਹੀਂ ਹੋਵੇਗਾ।