ਆਸਟ੍ਰੇਲੀਆ ਦਿਵਸ ਨੇੜੇ ਆਉਂਦਿਆਂ ਹੀ ਵਿਰੋਧ ਸ਼ੁਰੂ, Ballarat ਅਤੇ Sydney ’ਚ ਮੂਰਤੀਆਂ ਦੀ ਤੋੜਭੰਨ

ਮੈਲਬਰਨ : Sydney ਦੇ ਈਸਟ ’ਚ ਸਥਿਤ ਸਬਅਰਬਾਂ ਵਿਚ ਕੈਪਟਨ ਜੇਮਜ਼ ਕੁਕ ਦੀ ਇੱਕ ਮੂਰਤੀ ਦੀ ਬੀਤੀ ਰਾਤ ਤੋੜੜੰਨ ਕੀਤੀ ਗਈ ਅਤੇ ਇਸ ’ਤੇ ਲਾਲ ਰੰਗ ਦਾ ਪੇਂਟ ਸੁੱਟਿਆ ਗਿਆ। ਤੋੜਭੰਨ ਕਾਰਨ ਮੂਰਤੀ ਦਾ ਨੱਕ ਅਤੇ ਹੱਥ ਟੁੱਟ ਗਿਆ। ਇਹ ਭੰਨਤੋੜ ਉਸੇ ਰਾਤ ਹੋਈ ਜਦੋਂ Ballarat ਦੇ ‘ਪ੍ਰਾਈਮ ਮਿਨਿਸਟਰਜ਼ ਐਵੇਨਿਊ’ ਵਿਚ ਅਜਿਹੀ ਹੀ ਘਟਨਾ ਵਾਪਰੀ ਸੀ, ਜਿੱਥੇ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ Paul Keating and Kevin Rudd ਸਮੇਤ ਲਗਭਗ 20 ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

ਇਹ ਘਟਨਾ ਆਸਟ੍ਰੇਲੀਆ ਦਿਵਸ ਨੂੰ ਲੈ ਕੇ ਵਿਵਾਦ ਦੇ ਵਿਚਕਾਰ ਆਈ ਹੈ, ਜਿਸ ਨੂੰ ਕੁਝ ਮੂਲਵਾਸੀ ਆਸਟ੍ਰੇਲੀਆਈ ਆਪਣੇ ’ਤੇ ਹਮਲੇ ਦਾ ਦਿਵਸ ਕਹਿੰਦੇ ਹਨ। ਕੈਪਟਨ ਕੁੱਕ ਨੂੰ ਅਕਸਰ ਬਸਤੀਵਾਦ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ, ਹਾਲਾਂਕਿ ਉਹ ਸਿੱਧੇ ਤੌਰ ’ਤੇ ਜਨਤਕ ਛੁੱਟੀ ਨਾਲ ਸਬੰਧਤ ਨਹੀਂ। ਪੁਲਿਸ ਭੰਨਤੋੜ ਦੀ ਜਾਂਚ ਕਰ ਰਹੀ ਹੈ ਅਤੇ ਮੌਕੇ ਤੋਂ ਕਈ ਚੀਜ਼ਾਂ ਜ਼ਬਤ ਕਰ ਲਈਆਂ ਹਨ। ਇਸ ਦੌਰਾਨ, ਕੌਂਸਲ ਦੇ ਕਰਮਚਾਰੀ 1874 ਵਿੱਚ ਬਣਾਈ ਗਈ ਮੂਰਤੀ ਨੂੰ ਮੁੜ ਬਹਾਲ ਕਰਨ ਦੀਆਂ ਯੋਜਨਾਵਾਂ ’ਤੇ ਕੰਮ ਕਰ ਰਹੇ ਹਨ।

ਸਿਡਨੀ ਦੇ ਕੌਂਸਲਰ Andrew Hay ਅਤੇ ਮੇਅਰ Dylan Parker ਸਮੇਤ ਸਥਾਨਕ ਅਧਿਕਾਰੀਆਂ ਨੇ ਭੰਨਤੋੜ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਗੈਰ-ਕਾਨੂੰਨੀ ਕਾਰਵਾਈ ਕਰਾਰ ਦਿੱਤਾ ਹੈ ਜੋ ਜਨਤਕ ਚਰਚਾ ਅਤੇ ਸੁਲ੍ਹਾ ਨੂੰ ਕਮਜ਼ੋਰ ਕਰਦਾ ਹੈ।