ਪੰਜਾਬੀ ਪਰਿਵਾਰ ਲਈ ਮਾਨਸਿਕ ਤਸ਼ੱਦਦ ਬਣੇ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮ

ਮੈਲਬਰਨ : ਮੈਲਬਰਨ ’ਚ ਰਹਿ ਰਹੀ ਭਾਰਤੀ ਪ੍ਰਵਾਸੀ ਸੁਖਦੀਪ ਕੌਰ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮਾਂ ਕਾਰਨ ਇਨ੍ਹੀਂ ਦਿਨੀਂ ਭਾਰੀ ਮਾਨਸਿਕ ਪ੍ਰੇਸ਼ਾਨੀ ਝੱਲ ਰਹੀ ਹੈ। ਬ੍ਰਿਜਿੰਗ ਵੀਜ਼ਾ ’ਤੇ ਹੋਣ ਕਾਰਨ ਉਹ ਪੰਜਾਬ ਦੇ ਲੁਧਿਆਣਾ ’ਚ ਆਪਣੀ ਬੀਮਾਰ ਮਾਂ ਨੂੰ ਮਿਲਣ ’ਚ ਅਸਮਰੱਥ ਹੈ।

ਸੁਖਦੀਪ ਕੌਰ ਦਾ ਪਰਿਵਾਰ 2015 ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ, ਪਰ ਉਸ ਦਾ ਇੰਪਲੋਏਅਰ ਸੁਖਦੀਪ ਕੌਰ ਵੱਲੋਂ ਪਾਰਮਾਨੈਂਟ ਰੈਜ਼ੀਡੈਂਸੀ ਐਪਲੀਕੇਸ਼ਨ ਦਾਇਰ ਕਰਨ ਵਿਚ ਅਸਫਲ ਰਿਹਾ, ਜਿਸ ਕਾਰਨ ਉਸ ਨੂੰ ਮੰਤਰੀ ਦੇ ਦਖਲ ਦੀ ਅਪੀਲ ਕਰਨ ਲਈ ਮਜਬੂਰ ਹੋਣਾ ਪਿਆ। ਇਸ ਪ੍ਰਕਿਰਿਆ ਵਿੱਚ ਮਹੀਨਿਆਂ ਜਾਂ ਸਾਲਾਂ ਦਾ ਸਮਾਂ ਲੱਗ ਸਕਦਾ ਹੈ, ਜਿਸ ਨਾਲ ਸੁਖਦੀਪ ਕੌਰ ਅਤੇ ਉਸ ਵਰਗੇ ਹੋਰਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ‘ਮਾਨਸਿਕ ਤਸ਼ੱਦਦ’ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰ ਤਿੰਨ ਕੁ ਮਹੀਨਿਆਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ’ਚੋਂ ਕੱਢੇ ਜਾਣ ਦਾ ਡਰਾਵਾ ਦਿੱਤਾ ਜਾਂਦਾ ਹੈ। ਸੁਖਦੀਪ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ 14 ਸਤੰਬਰ ਨੂੰ ਹੀ ਵਿੱਚ ਭਾਰਤ ਵਿੱਚ ਆਪਣੇ ਬਜ਼ੁਰਗ ਪਿਤਾ ਦੀ ਦੇਖਭਾਲ ਕਰਨ ਲਈ ਆਸਟ੍ਰੇਲੀਆ ਛੱਡ ਦਿੱਤਾ ਸੀ।

ਜੇਕਰ ਸੁਖਦੀਪ ਕੌਰ ਵੀ ਚਲੀ ਜਾਂਦੀ ਹੈ ਤਾਂ ਉਸ ਦੀ 22 ਸਾਲ ਦੀ ਧੀ ਰਵਨੀਤ ਗਰਚਾ ਆਸਟ੍ਰੇਲੀਆ ’ਚ ਇਕੱਲੀ ਰਹਿ ਜਾਵੇਗੀ। ਸੁਖਦੀਪ ਕੌਰ ਦੀ ਦੁਰਦਸ਼ਾ ਅਜੇ ਵੀ ਅਨਿਸ਼ਚਿਤ ਹੈ, ਕਿਉਂਕਿ ਉਸ ਦੀ ਜ਼ਿੰਦਗੀ ‘‘ਮੰਤਰੀ ’ਤੇ ਨਿਰਭਰ ਕਰਦੀ ਹੈ’’ ਅਤੇ ਉਸ ਦਾ ਭਵਿੱਖ ਅਸੰਤੁਲਨ ਵਿੱਚ ਲਟਕਿਆ ਹੋਇਆ ਹੈ।

ਬ੍ਰਿਜਿੰਗ ਵੀਜ਼ਾ ਕਾਰਨ ਹੋਰ ਰਹੀ ਪ੍ਰੇਸ਼ਾਨੀ

ਇਹ ਪੰਜਾਬੀ ਪਰਿਵਾਰ ਆਸਟ੍ਰੇਲੀਆ ਦੇ ਬ੍ਰਿਜਿੰਗ ਵੀਜ਼ਾ ’ਤੇ ਪ੍ਰਵਾਸੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਗਵਾਹ ਹੈ, ਜਿਸ ਅਧੀਨ ਸੁਖਦੀਪ ਕੌਰ ਆਸਟ੍ਰੇਲੀਆ ’ਚ ਕੰਮ ਤਾਂ ਕਰ ਸਕਦੀ ਹੈ ਪਰ ਯਾਤਰਾ ਨਹੀਂ। ਜੇਕਰ ਉਹ ਆਸਟ੍ਰੇਲੀਆ ਛੱਡ ਕੇ ਭਾਰਤ ਆਪਣੀ ਬਿਮਾਰ ਮਾਂ ਨੂੰ ਵੇਖਣ ਜਾਂਦੀ ਹੈ ਤਾਂ ਉਸ ਦਾ ਵੀਜ਼ਾ ਖ਼ਤਮ ਹੋ ਜਾਵੇਗਾ ਅਤੇ ਸਰਕਾਰ ਦੀ ਨੀਤੀ ਮੰਤਰੀ ਨੂੰ ਉਸ ਦੀ ਪਾਰਮਾਨੈਂਟ ਰੈਜ਼ੀਡੈਂਸੀ ਦੀ ਅਪੀਲ ’ਤੇ ਵਿਚਾਰ ਨਾ ਕਰਨ ਦੀ ਇਜਾਜ਼ਤ ਦਿੰਦੀ ਹੈ। ਫਿਰ ਉਹ ਤਿੰਨ ਸਾਲਾਂ ਤਕ ਆਸਟ੍ਰੇਲੀਆ ਨਹੀਂ ਪਰਤ ਸਕੇਗੀ। ਜੇਕਰ ਸੁਖਦੀਪ ਕੌਰ ਵੀ ਚਲੀ ਜਾਂਦੀ ਹੈ ਤਾਂ ਉਸ ਦੀ 22 ਸਾਲ ਦੀ ਧੀ ਰਵਨੀਤ ਗਰਚਾ ਆਸਟ੍ਰੇਲੀਆ ’ਚ ਇਕੱਲੀ ਰਹਿ ਜਾਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਸ਼ੋਸ਼ਣ, ਰਿਸ਼ਤਿਆਂ ਦੀ ਦੁਰਵਰਤੋਂ ਅਤੇ ਇਕੱਲਤਾ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ।