NSW ’ਚ ਇੱਕ ਹੋਰ ਭੂਚਾਲ, ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਬੰਦ

ਮੈਲਬਰਨ : ਆਸਟ੍ਰੇਲੀਆ ਦੇ NSW ਵਿਖੇ ਹੰਟਰ ਰੀਜਨ ਵਿੱਚ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਕਈ ਇਮਾਰਤਾਂ ਹਿੱਲ ਗਈਆਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਣ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋ ਗਈ। ਭੂਚਾਲ ਦਾ ਕੇਂਦਰ Edderton ਦਾ Muswellbrook ਟਾਊਨ ਰਿਹਾ। Ausgrid ਨੇ ਬਿਨਾਂ ਯੋਜਨਾਬੱਧ ਬਿਜਲੀ ਬੰਦ ਹੋਣ ਦੀਆਂ 2,500 ਤੋਂ ਵੱਧ ਰਿਪੋਰਟਾਂ ਦਰਜ ਕੀਤੀਆਂ। ਹੁਣ ਤਕ 1,000 ਘਰਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ।

ਲੋਕਾਂ ਨੇ ਦੱਸਿਆ ਕਿ ਭੂਚਾਲ ਨੂੰ ਸਿਡਨੀ ਤੱਕ ਮਹਿਸੂਸ ਕੀਤਾ ਗਿਆ ਅਤੇ ਕੁਝ ਨੇ ਇਸ ਨੂੰ ਦੋ ਹਫ਼ਤੇ ਪਹਿਲਾਂ ਆਏ ਭੂਚਾਲ ਨਾਲੋਂ ਵੀ ‘ਵਧੇਰੇ ਤਾਕਤਵਰ’ ਦੱਸਿਆ। ਬੁਨਿਆਦੀ ਢਾਂਚੇ ਦੇ ਨੁਕਸਾਨ ਜਾਂ ਸੱਟ ਲੱਗਣ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਦੋ ਹਫ਼ਤਿਆਂ ਤੋਂ ਆ ਰਹੇ ਭੂਚਾਲਾਂ ਦੀ ਲੜੀ ਵਿੱਚ ਇਹ ਸਭ ਤੋਂ ਤਾਜ਼ਾ ਭੂਚਾਲ ਹੈ, ਜਿਸ ਵਿਚ 23 ਅਗਸਤ ਨੂੰ ਸ਼ੁਰੂਆਤੀ 4.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹਫਤੇ ਵਿਚ 17 ਝਟਕੇ ਮਹਿਸੂਸ ਕੀਤੇ ਗਏ ਸਨ।