ਮੈਲਬਰਨ ਦੇ ਸਭ ਤੋਂ ਮਸ਼ਹੂਰ ਸ਼ਾਪਿੰਗ ਇਲਾਕੇ ’ਚ ਨਾਈਟਕਲੱਬ ਸੜ ਕੇ ਸੁਆਹ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਸੜਕਾਂ ਬੰਦ

Sea7 Australia Team
1 Min Read

ਮੈਲਬਰਨ : ਮੈਲਬਰਨ ਦੇ ਇਕ ਨਾਈਟ ਕਲੱਬ ਵਿਚ ਰਾਤ ਭਰ ਲੱਗੀ ਭਿਆਨਕ ਅੱਗ ਨੇ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਚੈਪਲ ਸਟ੍ਰੀਟ ’ਤੇ ਦੋ ਮੰਜ਼ਿਲਾ ਇਕ ਇਮਾਰਤ ’ਚ ਸਥਿਤ LUX ਨਾਈਟਕਲੱਬ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਰੀਬ ਦੋ ਘੰਟੇ ਲੱਗ ਗਏ।

ਫਾਇਰ ਰੈਸਕਿਊ ਵਿਕਟੋਰੀਆ ਨੇ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਅੰਦਰ ਕੋਈ ਨਹੀਂ ਸੀ ਅਤੇ ਟ੍ਰਿਪਲ-ਜ਼ੀਰੋ ਕਾਲ ਮਿਲਣ ਦੇ ਪੰਜ ਮਿੰਟ ਦੇ ਅੰਦਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਅੱਗ ਬੁਝਾਉਣ ਲਈ 50 ਫਾਇਰ ਬ੍ਰਿਗੇਡ ਕਰਮਚਾਰੀ ਅਤੇ 15 ਫਾਇਰ ਟਰੱਕ ਤਾਇਨਾਤ ਕੀਤੇ ਗਏ ਸਨ।

ਅੱਜ ਸਵੇਰੇ ਇਲਾਕੇ ਵਿੱਚ ਧੂੰਏਂ ਲਈ ਕਮਿਊਨਿਟੀ ਹੈਲਥ ਚੇਤਾਵਨੀ ਜਾਰੀ ਕੀਤੀ ਗਈ ਹੈ। ਸਥਾਨਕ ਵਸਨੀਕਾਂ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਗ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਜਾਂਚ ਕਰਨ ਲਈ ਪਹੁੰਚ ਗਈ ਹੈ।

TAGGED:
Share This Article