ਅਗਲੇ ਪੰਜ ਸਾਲਾਂ ’ਚ ਮੈਲਬਰਨ ਦੇ ਕਿਹੜੇ ਸਬਅਰਬਾਂ ’ਚ ਸਭ ਤੋਂ ਜ਼ਿਆਦਾ ਵਧਣਗੀਆਂ ਪ੍ਰਾਪਰਟੀ ਕੀਮਤਾਂ? ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

Sea7 Australia Team
1 Min Read

ਮੈਲਬਰਨ : ਪਰਿਵਾਰਾਂ ਦੇ ਰਹਿਣ ਲਈ ਅਨੁਕੂਲ ਮੈਲਬਰਨ ਦੇ ਸਬਅਰਬਾਂ ’ਚ ਅਗਲੇ ਪੰਜ ਕੁ ਸਾਲਾਂ ਅੰਦਰ ਘਰਾਂ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਦੀ ਉਮੀਦ ਹੈ। ਕੁਝ ਇਲਾਕਿਆਂ ਅੰਦਰ ਅਗਲੇ ਪੰਜ ਸਾਲਾਂ ਵਿੱਚ ਕੀਮਤਾਂ ’ਚ ਛੇ ਅੰਕਾਂ ਦੇ ਵਾਧੇ ਦਾ ਅਨੁਮਾਨ ਹੈ। Lower Plenty, Diamond Creek, Beaconsfield, Romsey ਅਤੇ Mentone ਵਰਗੇ ਸਬਅਰਬਾਂ ਦੀਆਂ ਕੀਮਤਾਂ ਦਾ ਵਾਧਾ Toorak ਵਰਗੇ ਪ੍ਰੀਮੀਅਮ ਇਲਾਕਿਆਂ ਨੂੰ ਵੀ ਪਿੱਛੇ ਛੱਡ ਸਕਦਾ ਹੈ। Toorak ’ਚ ਕੀਮਤਾਂ 220,000 ਡਾਲਰ ਵਧਣ ਦਾ ਅੰਦਾਜ਼ਾ ਹੈ।

PropTrack ਦੇ ਅਨੁਮਾਨਾਂ ਅਨੁਸਾਰ, Lower Plenty ਦਾ ਔਸਤ ਮਕਾਨ ਮੁੱਲ 887,000 ਡਾਲਰ ਵਧ ਕੇ 2.465 ਮਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ, ਜਦੋਂ ਕਿ Diamond Creek ਦਾ ਔਸਤ 513,000 ਡਾਲਰ ਵਧ ਕੇ 1.613 ਮਿਲੀਅਨ ਡਾਲਰ ਹੋਣ ਦੀ ਉਮੀਦ ਹੈ।

ਇਸ ਵਾਧੇ ਦਾ ਕਾਰਨ ਵਧੇਰੇ ਜ਼ਮੀਨ ਅਤੇ ਜਗ੍ਹਾ ਦੀ ਮੰਗ ਕਰਨ ਵਾਲੇ ਪਰਿਵਾਰ, ਸਕੂਲ ਜ਼ੋਨਾਂ, ਸੁਰੱਖਿਆ ਅਤੇ ਘੱਟ ਅਪਰਾਧ ਵਾਲੇ ਇਲਾਕਿਆਂ ਨੂੰ ਤਰਜੀਹ ਦੇਣਾ ਹੈ। ਵਿਕਟੋਰੀਅਨ ਸਰਕਾਰ ਦੀਆਂ 60 ਤੋਂ ਵੱਧ ਇਲਾਕਿਆਂ ਵਿੱਚ ਦਰਮਿਆਨੀਆਂ ਅਤੇ ਉੱਚੀਆਂ ਇਮਾਰਤਾਂ ਦੇ ਵਿਕਾਸ ਦੀਆਂ ਯੋਜਨਾਵਾਂ ਰਿਹਾਇਸ਼ੀ ਸਮਰੱਥਾ ਅਤੇ ਖ਼ਰੀਦ ਸਮਰਥਾ ਨੂੰ ਵੀ ਪ੍ਰਭਾਵਤ ਕਰ ਸਕਦੀਆਂ ਹਨ। ਕੁੱਲ ਮਿਲਾ ਕੇ, ਮੈਲਬਰਨ ਦੀ ਔਸਤ ਮਕਾਨ ਕੀਮਤ 2030 ਤੱਕ 1.001 ਮਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

Share This Article