ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਸਮੇਤ ਕਈ ’ਵਰਸਿਟੀਆਂ ’ਚ ਲਾਏ ਤੰਬੂ

ਮੈਲਬਰਨ: ਫਿਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮੈਲਬਰਨ ਯੂਨੀਵਰਸਿਟੀ ਦੀ ਆਰਟਸ ਵੈਸਟ ਇਮਾਰਤ ’ਚ ਧਰਨੇ ’ਤੇ ਬੈਠ ਗਏ ਹਨ, ਜਿਸ ਕਾਰਨ ਕਲਾਸਾਂ ਦਾ ਸਮਾਂ ਬਦਲਣਾ ਪਿਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀ ਇੱਕ ਏਅਰੋਸਪੇਸ ਅਤੇ ਡਿਫ਼ੈਂਸ ਨਿਰਮਾਤਾ ਲਾਕਹੀਡ ਮਾਰਟਿਨ ਨਾਲ ਆਪਣਾ ਖੋਜ ਸਮਝੌਤਾ ਖਤਮ ਕਰੇ। ਉਨ੍ਹਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤਕ ਇਮਾਰਤ ਛੱਡਣ ਦੀਆਂ ਯੂਨੀਵਰਸਿਟੀ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ।

100 ਪ੍ਰਦਰਸ਼ਨਕਾਰੀ ਕਲ ਯੂਨੀਵਰਸਿਟੀ ’ਚ ਦਾਖ਼ਲ ਹੋ ਗੲੇ ਸਨ ਅਤੇ ਅੰਦਰ ਹੀ ਟੈਂਟ, ਕੁਰਸੀਆਂ ਅਤੇ ਬੈਨਰ ਲਗਾ ਲਏ। ਵਿਦਿਆਰਥੀਆਂ ਨੇ ਅਸਥਾਈ ਤੌਰ ’ਤੇ ਇਮਾਰਤ ਦਾ ਨਾਮ ਬਦਲ ਕੇ ਮੈਲਬਰਨ ਯੂਨੀਵਰਸਿਟੀ ਦੇ ਸੰਭਾਵਿਤ ਵਿਦਿਆਰਥੀ ਮਹਿਮੂਦ ਅਲ ਹੱਕ ਦੇ ਨਾਂ ’ਤੇ ‘ਮਹਿਮੂਦ ਹਾਲ’ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਬਦਲਵੇਂ ਪ੍ਰਬੰਧਾਂ ਬਾਰੇ ਅਪਡੇਟ ਲਈ ਲਰਨਿੰਗ ਮੈਨੇਜਮੈਂਟ ਸਿਸਟਮ ਦੀ ਵੇਖਣ ਦੀ ਸਲਾਹ ਦਿੱਤੀ ਹੈ। ਵਿਕਟੋਰੀਆ ਪੁਲਿਸ ਸਥਿਤੀ ਤੋਂ ਜਾਣੂ ਹੈ ਪਰ ਉਨ੍ਹਾਂ ਨੂੰ ਦਖਲ ਦੇਣ ਲਈ ਨਹੀਂ ਕਿਹਾ ਗਿਆ ਹੈ। ਉਹ ਘਟਨਾ ਦੀ ਨਿਗਰਾਨੀ ਕਰ ਰਹੇ ਹਨ ਅਤੇ ਜੇ ਜਨਤਕ ਵਿਵਸਥਾ ਦੇ ਮੁੱਦੇ ਪੈਦਾ ਹੁੰਦੇ ਹਨ ਤਾਂ ਉਹ ਕਾਰਵਾਈ ਕਰਨਗੇ। ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਡੀਕਿਨ ਯੂਨੀਵਰਸਿਟੀ ਅਤੇ ਮੋਨਾਸ਼ ਯੂਨੀਵਰਸਿਟੀ ਵਿੱਚ ਵੀ ਹੋਏ ਹਨ।

Leave a Comment