ਮੋਬਾਈਲ ਫ਼ੋਨ ਦੀ ਵਰਤੋਂ ਫੜਨ ਵਾਲੇ ਕੈਮਰਿਆਂ ਨੂੰ ਮਿਲਿਆ ਨਵਾਂ ਮਕਸਦ, ਇਸ ਨਿਯਮ ਦੀ ਪਾਲਣਾ ਨਾ ਕੀਤੀ ਤਾਂ ਲੱਗੇਗਾ ਜੁਰਮਾਨਾ

ਮੈਲਬੋਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਸੜਕ ਕੈਮਰਿਆਂ ਦੀ ਵਰਤੋਂ ਦਾ ਘੇਰਾ ਫੈਲਾਉਣ ਜਾ ਰਹੀ ਹੈ। ਮੂਲ ਰੂਪ ’ਚ ਇਨ੍ਹਾਂ ਕੈਮਰਿਆਂ ਨੂੰ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ਦਾ ਪਤਾ ਲਗਾਉਣ ਲਈ ਵਰਤਿਆ ਜਾਂਦਾ ਸੀ। ਹੁਣ ਇਨ੍ਹਾਂ ਦਾ ਪ੍ਰਯੋਗ ਡਰਾਈਵਿੰਗ ਦੌਰਾਨ ਸੀਟਬੈਲਟ ਬੰਨ੍ਹ ਕੇ ਰੱਖਣ ਦੇ ਨਿਯਮ ਦੀ ਪਾਲਣਾ ਦੀ ਤਾਮੀਲੀ ਯਕੀਨੀ ਕਰਨ ਲਈ ਵੀ ਕੀਤਾ ਜਾਵੇਗਾ।

ਸੜਕ ਮੰਤਰੀ ਜੌਹਨ ਗ੍ਰਾਹਮ ਨੇ ਨੋਟ ਕੀਤਾ ਹੈ ਕਿ ਸੀਟਬੈਲਟ ਕਾਨੂੰਨ 50 ਸਾਲਾਂ ਤੋਂ ਲਾਗੂ ਹੋਣ ਦੇ ਬਾਵਜੂਦ ਸੀਟਬੈਲਟ ਨਾ ਪਹਿਨਣ ਲਈ ਹਰ ਸਾਲ ਲਗਭਗ 10,000 ਲੋਕਾਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ। ਇਨ੍ਹਾਂ ਕੈਮਰਿਆਂ ਦੀ ਵਰਤੋਂ ਨਾਲ ਇਹ ਖਤਰਨਾਕ ਵਿਹਾਰ ਬਦਲਣ ਦੀ ਉਮੀਦ ਹੈ, ਜਿਸ ਨਾਲ ਸੰਭਾਵੀ ਤੌਰ ’ਤੇ ਪੰਜ ਸਾਲਾਂ ਵਿੱਚ 17 ਅਤੇ 26 ਦੇ ਵਿਚਕਾਰ ਜਾਨਾਂ ਬਚ ਸਕਦੀਆਂ ਹਨ।

ਇਹ ਸਕੀਮ ਜਨ ਜਾਗਰੂਕਤਾ ਮੁਹਿੰਮ ਅਤੇ ਨੌਂ ਮਹੀਨਿਆਂ ਤਕ ਚੇਤਾਵਨੀ ਪੱਤਰ ਜਾਰੀ ਕਰਨ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ। ਖੇਤਰੀ ਟਰਾਂਸਪੋਰਟ ਅਤੇ ਸੜਕ ਮੰਤਰੀ ਜੈਨੀ ਐਚੀਸਨ ਨੇ ਇਸ ਕਦਮ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੜਕਾਂ ’ਤੇ 84% ਮੌਤਾਂ ਅਤੇ ਦੋ ਤਿਹਾਈ ਗੰਭੀਰ ਸੱਟਾਂ ਦੇ ਸ਼ਿਕਾਰ ਉਹ ਲੋਕ ਹੁੰਦੇ ਹਨ ਜਿੱਥੇ ਲੋਕ ਸੀਟ ਬੈਲਟ ਨਹੀਂ ਪਹਿਨਦੇ ਹਨ। ਜੁਰਮਾਨੇ ਤੋਂ ਹੋਣ ਵਾਲੇ ਮਾਲੀਏ ਨੂੰ ਸੜਕ ਸੁਰੱਖਿਆ ਪ੍ਰੋਗਰਾਮਾਂ ਲਈ ਵਰਤਿਆ ਜਾਵੇਗਾ। ਕੈਮਰਿਆਂ ਰਾਹੀਂ ਖੋਜੇ ਗਏ ਸੀਟਬੈਲਟ ਅਪਰਾਧਾਂ ਲਈ ਪਹਿਲੇ ਜੁਰਮਾਨੇ 2025 ਦੀ ਪਹਿਲੀ ਤਿਮਾਹੀ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ।

Leave a Comment