ਆਸਟ੍ਰੇਲੀਆ `ਚ ਵਿਕੇਗਾ ਨਵੀਂ ਕਿਸਮ ਦੀ ਕਣਕ ਦਾ ਆਟਾ – ਆਮ ਨਾਲੋਂ 6 ਗੁਣਾਂ ਵੱਧ ਹੋਵੇਗੀ ਫਾਈਬਰ

ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਨਵੀਂ ਕਿਸਮ ਦੀ ਕਣਕ ਦਾ ਆਟਾ ਵਿਕਣ ਲਈ ਛੇਤੀ ਸਟੋਰਾਂ `ਤੇ ਪਹੁੰਚ ਜਾਵੇਗਾ। ਉਸਦੀ ਖਾਸੀਅਤ ਇਹ ਹੈ ਕਿ ਉਸ ਵਿੱਚ ਆਮ ਕਣਕ ਦੇ ਆਟੇ ਨਾਲੋਂ ਛੇ ਗੁਣਾਂ ਵੱਧ ਫਾਈਬਰ ਹੋਵੇਗਾ। ਜੋ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ।
ਇਸ ਕਿਸਮ ਦੇ ਆਟੇ ਵਾਲੀ ਕਣਕ ਸੀਐਸਆਈਆਰਉ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਕਿਸਾਨਾਂ ਦੀ ਮੱਦਦ ਨਾਲ ਇਸ ਕਿਸਮ ਦੀ ਕਣਕ ਤਿਆਰ ਕੀਤੀ ਹੈ। ਜੋ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਉਗਾਈ ਗਈ ਹੈ। ਇਸ ਸੰਸਥਾ ਦੇ ਚੀਫ ਸਾਇੰਟਿਸਟ ਦਾ ਕਹਿਣਾ ਹੈ,” ਅਸੀਂ 20 ਸਾਲਾਂ ਵਿੱਚ ਕੁੱਝ ਨਵਾਂ ਕਰਨ ਦੇ ਯੋਗ ਹੋਏ ਹਾਂ।” ਉਨ੍ਹਾਂ ਦੱਸਿਆ ਕਿ ਇਸ ਬਾਰੇ ਕੀਤੀ ਗਈ ਸਟੱਡੀ ਅਨੁਸਾਰ ਨਵੀਂ ਕਿਸਮ ਦਾ ਆਟਾ ਬਲੱਡ ਸ਼ੂਗਰ ਨੂੰ 30 ਪਰਸੈਂਟ ਦਾ ਘਟਾ ਦਿੰਦਾ ਹੈ।

Leave a Comment