Superannuation ਅਦਾਇਗੀ ਦੇ ਨਿਯਮਾਂ ’ਚ ਸੋਧ ਕਰੇਗੀ ਸਰਕਾਰ, ਲੱਖਾਂ ਕਾਮਿਆਂ ਨੂੰ ਮਿਲੇਗਾ ਲਾਭ

ਮੈਲਬਰਨ;ਅਲਬਾਨੀਜ਼ ਸਰਕਾਰ ਸੇਵਾਮੁਕਤੀ ਦੇ ਭੁਗਤਾਨਾਂ (superannuation) ਵਿੱਚ ਸੁਧਾਰ ਕਰਨ ਜਾ ਰਹੀ ਹੈ। ਇੱਕ ਸਲਾਹਕਾਰ ਪੇਪਰ ਨੇ ਅਜਿਹੇ ਨਿਯਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨਾਲ ਰੁਜ਼ਗਾਰਦਾਤਾ ਨੂੰ ਆਪਣਾ ਯੋਗਦਾਨ ਤਨਖਾਹ ਵਾਲੇ ਦਿਨ ਹੀ ਅਦਾ ਕਰਨਾ ਹੋਵੇਗਾ।

ਸੋਮਵਾਰ ਨੂੰ ਪ੍ਰਕਾਸ਼ਿਤ ਖਜ਼ਾਨਾ ਵਿਸ਼ਲੇਸ਼ਣ ’ਚ ਇਸ ਗੱਲ ਦੀ ਪੜਚੋਲ ਕੀਤੀ ਗਈ ਹੈ ਕਿ ਕਿਵੇਂ ਰੁਜ਼ਗਾਰਦਾਤਾਵਾਂ ਨੂੰ ਤਨਖਾਹਾਂ ਅਦਾ ਕਰਨ ਵਾਲੇ ਦਿਨ ਹੀ ਆਪਣਾ superannuation ਯੋਗਦਾਨ ਵੀ ਅਦਾ ਕਰਨ ਦੀ ਲੋੜ ਹੋਵੇਗੀ। ਇਸ ਕਦਮ ਨਾਲ ਅਰਬਾਂ ਡਾਲਰਾਂ ਲਟਕ ਰਹੀ ਸੇਵਾਮੁਕਤੀ ਅਦਾਇਗੀ ਦਾ ਮਸਲਾ ਹੱਲ ਹੋ ਸਕੇਗਾ।

ਖਜ਼ਾਨਚੀ ਡਾ. ਜਿਮ ਚੈਲਮਰਜ਼ ਨੇ ਕਿਹਾ ਕਿ 2019-20 ਵਿੱਚ 3.4 ਬਿਲੀਅਨ ਡਾਲਰ ਦੀ superannuation ਦਾ ਭੁਗਤਾਨ ਨਹੀਂ ਕੀਤਾ ਗਿਆ। ਚੈਲਮਰਜ਼ ਨੇ ਸੋਮਵਾਰ ਨੂੰ ਕਿਹਾ ਕਿ ਲਗਭਗ 9 ਮਿਲੀਅਨ ਆਸਟ੍ਰੇਲੀਅਨਾਂ ਨੂੰ superannuation ਛੇਤੀ ਪ੍ਰਾਪਤ ਕਰਨ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ, ‘‘1 ਜੁਲਾਈ, 2026 ਤੋਂ superannuation ਦਾ ਭੁਗਤਾਨ ਤਨਖਾਹਾਂ ਦੀ ਅਦਾਇਗੀ ਵਾਲੇ ਦਿਨ ਹੀ ਕੀਤਾ ਜਾਣਾ ਪਵੇਗਾ।’’

Leave a Comment