ਵਧਾਈਆਂ ਨਿਊਜ਼ੀਲੈਂਡ ਵਾਲਿਓ ! – ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਦੇਸ਼ਾਂ ਦੀ ਸੂਚੀ `ਚ ਸ਼ਾਮਲ (List of Friendly Countries in the World)

ਮੈਲਬਰਨ : ਨਿਊਜ਼ੀਲੈਂਡ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸਦਾ ਨਾਂ ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਸੁਭਾਅ ਵਾਲੇ ਦੇਸ਼ਾਂ ਦੀ ਸੂਚੀ ਸ਼ਾਮਲ ਹੈ। (List of Friendly Countries in the World) ਅਮਰੀਕਾ ਅਤੇ ਯੂਕੇ ਦੇ ਮੀਡੀਆ ਪਬਲੀਕੇਸ਼ਨ (Condé Nast Traveler) ਦੇ ‘ਰੀਡਰਜ਼ ਚੁਆਇਸ’ ਦੇ ਦੋ ਨਵੇਂ ਸਰਵੇ ਸਾਹਮਣੇ ਆਏ ਹਨ, ਜਿਨ੍ਹਾਂ `ਚ ਦੁਨੀਆ ਭਰ ਦੇ ਯਾਤਰੀਆਂ ਦੀ ਰਾਇ ਪੁੱਛੀ ਗਈ ਸੀ, ਜਿਸ ਵਿੱਚ ਨਿਊਜ਼ੀਲੈਂਡ ਦਾ ਨਾਂ ਉੱਭਰ ਕੇ ਸਾਹਮਣੇ ਆਇਆ ਹੈ।

ਅਮਰੀਕਾ ਦੇ ਐਡੀਸ਼ਨ ਅਨੁਸਾਰ ਨਿਊਜ਼ੀਲੈਂਡ ਨੂੰ ਪੰਜਵਾਂ ਜਦੋਂ ਕਿ ਆਸਟ੍ਰੇਲੀਆ ਨੂੰ 12 ਥਾਂ ਮਿਲਿਆ ਹੈ।
ਜਦੋਂ ਜਪਾਨ, ਇਟਲੀ, ਗਰੀਨ, ਆਇਰਲੈਂਡ ਨੂੰ ਕ੍ਰਮਵਾਰ ਪਹਿਲੇ ਚਾਰ ਸਥਾਨ ਮਿਲੇ ਹਨ।

ਇਸੇ ਸਰਵੇ `ਚ ਏਅਰ ਨਿਊਜ਼ੀਲੈਂਡ ਏਅਰਲਾਈਨ ਨੂੰ ਦੁਨੀਆ ਦੀ ਸਭ ਤੋਂ ਵਧੀਆ ਸੱਤਵੀਂ ਏਅਰਲਾਈਨ ਮੰਨਿਆ ਗਿਆ ਹੈ।
ਯੂਕੇ ਐਡੀਸ਼ਨ ਅਨੁਸਾਰ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਦੇਸ਼ਾਂ ਦੀ ਸੂਚੀ ਵਿੱਚ ਸੱਤਵਾਂ ਥਾਂ ਮਿਲਿਆ ਹੈ।
ਸੂਚੀ `ਚ ਸ਼ਾਮਲ ਦੇਸ਼ :

Japan
Italy
Greece
Ireland
New Zealand
Spain
Portugal
Israel
Norway
Switzerland
Turkey
Australia
Iceland
Croatia
Germany
United Kingdom
South Africa
Austria
Sri Lanka
France

Leave a Comment