ਵਿਕਟੋਰੀਅਨ ਡਰਾਈਵਰ ਹੁਣ ਹੋ ਜਾਣ ਸਾਵਧਾਨ!

ਮੈਲਬਰਨ : ਪੰਜਾਬੀ ਕਲਾਊਡ ਟੀਮ :

ਵਿਕਟੋਰੀਆ ਵਿੱਚ ਨਵੇਂ ਉੱਚ-ਤਕਨੀਕੀ ਕੈਮਰਿਆਂ ਨੇ ਹਜ਼ਾਰਾਂ ਡਰਾਈਵਰਾਂ ਨੂੰ ਆਪਣੀ ਸੀਟ ਬੈਲਟ ਨਾ ਪਹਿਨਣ ਜਾਂ ਡਰਾਈਵਿੰਗ ਕਰਦੇ ਸਮੇਂ ਆਪਣੇ ਫ਼ੋਨ ਦੀ ਵਰਤੋਂ ਕਰਨ ਲਈ ਜ਼ੁਰਮਾਨਾ ਲਗਾਇਆ ਹੈ। 9 ਨਿਊਜ਼ ਦੇ ਅੰਕੜਿਆਂ ਦੇ ਅਨੁਸਾਰ, ਡਿਟੈਕਸ਼ਨ ਕੈਮਰੇ, ਜੋ ਅਸਲ ਵਿੱਚ ਅਪ੍ਰੈਲ ਵਿੱਚ ਲਗਾਏ ਗਏ ਸਨ, ਨੇ ਇਕੱਲੇ ਜੁਲਾਈ ਵਿੱਚ ਹੀ ਲਗਭਗ 6000 ਡਰਾਈਵਰਾਂ ਨੂੰ ਕੈਪਚਰ ਕੀਤਾ।

ਕੈਮਰਿਆਂ ਦਾ ਤਿੰਨ ਮਹੀਨਿਆਂ ਦਾ ਟ੍ਰਾਇਲ 1 ਜੁਲਾਈ ਨੂੰ ਖਤਮ ਹੋ ਗਿਆ ਸੀ। ਜੁਲਾਈ ਵਿੱਚ ਹੀ ਕੈਪਚਰ ਕੀਤੇ ਗਏ 6000 ਤੋਂ ਵੱਧ ਡਰਾਈਵਰਾਂ ਵਿੱਚੋਂ 3300 ਪੋਰਟੇਬਲ ਡਿਵਾਈਸਾਂ, ਮੁੱਖ ਤੌਰ ‘ਤੇ ਫੋਨ ਦੀ ਵਰਤੋਂ ਕਰ ਰਹੇ ਸਨ। ਕਰੀਬ 2000 ਡਰਾਈਵਰ ਬਿਨਾਂ ਸੀਟ ਬੈਲਟ ਦੇ ਫੜੇ ਗਏ।

ਟਰਾਂਸਪੋਰਟ ਐਕਸੀਡੈਂਟ ਕਮਿਸ਼ਨ ਦੀ ਹੈੱਡ ਆਫ ਰੋਡ ਸੇਫਟੀ ਸਮੰਥਾ ਕਾਕਫੀਲਡ ਨੇ ਕਿਹਾ, ” ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜਦੋਂ ਹਰ ਸਾਲ ਸੜਕ ਤੇ ਮੌਤਾਂ ਦਾ ਅੰਕੜਾ ਵੱਧ ਰਿਹਾ, ਲੋਕ ਫਿਰ ਵੀ ਸੀਟਬੈਲਟ ਨਾ ਲਗਾਉਣ ਦੀ ਚੋਣ ਕਰਦੇ ਹਨ।

ਵਿਕਟੋਰੀਆ ਵਿਚ ਹੁਣ ਤਕ 200 ਥਾਵਾਂ ਤੇ ਮੋਬਾਈਲ ਕੈਮਰੇ ਲੱਗ ਚੁਕੇ ਹਨ ਜਿਨ੍ਹਾਂ ਵਿਚੋਂ ਹੁਣ ਤਕ 4 ਕੈਮਰੇ AI enabled ਹਨ ਅਤੇ ਇਕ ਹੋਰ ਕੈਮਰਾ ਅਗਲੇ ਮਹੀਨੇ ਲੱਗ ਜਾਵੇਗਾ। ਸਿਸਟਮ ਆਪਣੇ ਆਪ ਹੀ ਹਰੇਕ ਚਿੱਤਰ ਦਾ ਮੁਲਾਂਕਣ ਕਰਦਾ ਹੈ ਅਤੇ ਇਸ ਦੀ ਵੇਰੀਫਿਕੇਸ਼ਨ ਇੱਕ ਪ੍ਰਮਾਣਿਤ ਅਧਿਕਾਰੀ ਦੁਆਰਾ ਕੀਤੀ ਜਾਂਦੀ ਹੈ।

ਡ੍ਰਾਈਵਿੰਗ ਕਰਦੇ ਸਮੇਂ ਸੈਲ ਫ਼ੋਨ ਦੀ ਵਰਤੋਂ ਕਰਦੇ ਹੋਏ ਫੜੇ ਗਏ ਡਰਾਈਵਰਾਂ ਨੂੰ $577 ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਚਾਰ ਪੈਨਲਟੀ ਪੁਆਇੰਟ ਦਿਤੇ ਜਾਣਗੇ । ਸੀਟਬੈਲਟ ਦੀ ਉਲੰਘਣਾ ਦੇ ਨਤੀਜੇ ਵਜੋਂ $385 ਦਾ ਜੁਰਮਾਨਾ ਅਤੇ ਤਿੰਨ ਪੈਨਲਟੀ ਪੁਆਇੰਟ ਹੁੰਦੇ ਹਨ।

Leave a Comment