ਮੈਲਬਰਨ (ਪੰਜਾਬੀ ਕਲਾਊਡ ਟੀਮ)- ਮੈਲਬਰਨ ਦੀਆਂ ਰਹਿਣ ਵਾਲੀਆਂ 36 ਸਾਲਾ ਜਿਲੇਨ ਗੋਗਸ ਤੇ ਨਿਕੋਲ ਪੈਟਰੀਕੇਕੋਸ ਜੁੜਵਾਂ ਭੈਣਾ ਹਨ ਅਤੇ ਇਸ ਵੇਲੇ ਇਹ ਚਰਚਾ ਦਾ ਵਿਸ਼ਾ ਇਸ ਲਈ ਬਣੀਆਂ ਹੋਈਆਂ ਹਨ, ਕਿਉਂਕਿ ਦੋਨਾਂ ਭੈਣਾ ਘਰ ਇੱਕੋ ਦਿਨ, ਇੱਕੋ ਹਸਪਤਾਲ ਵਿੱਚ ਹੀ ਕੁਝ ਸਮੇਂ ਦੇ ਫਰਕ ਨਾਲ ਬੱਚੇ ਪੈਦਾ ਹੋਏ ਹਨ, ਦੋਨੋਂ ਹੀ ਲੜਕੇ ਹਨ।
ਜਿਲੇਨ ਨੇ ਇਸ ‘ਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਦੋਨਾਂ ਭੈਣਾ ਨੂੰ ਸੱਚਮੁੱਚ ਯਕੀਨ ਨਹੀਂ ਹੋ ਰਿਹਾ ਕਿ ਜਿੱਥੇ ਜਿੰਦਗੀ ਦੇ ਬਹੁਤੀਆਂ ਖੁਸ਼ੀਆਂ ਉਨ੍ਹਾਂ ਇੱਕਠਿਆਂ ਸਾਂਝੀਆਂ ਕੀਤੀਆਂ, ਉੱਥੇ ਹੀ ਉਨ੍ਹਾਂ ਦੇ ਬੱਚੇ ਵੀ ਇੱਕੋ ਹੀ ਦਿਨ ਪੈਦਾ ਹੋਏ ਹਨ। ਸੋਸ਼ਲ ਮੀਡੀਆ ‘ਤੇ ਦੋਨਾਂ ਭੈਣਾ ਨੂੰ ਵਧਾਈਆਂ ਦੇ ਸੰਦੇਸ਼ਾਂ ਦੇ ਢੇਰ ਲੱਗੇ ਹੋਏ ਹਨ। ਦੋਨੋਂ ਹੀ ਬੱਚੇ ਤੰਦਰੁਸਤ ਹਨ।