ਮੈਲਬਰਨ : ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ Peter Dutton ਨੇ ਆਪਣੀ ਪਾਰਟੀ ਦੀ ‘work-from-home’ ਨੀਤੀ ਲਈ ਮੁਆਫੀ ਮੰਗੀ ਹੈ, ਜਿਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਦਫਤਰਾਂ ਵਿਚ ਵਾਪਸ ਆਉਣ ਲਈ ਮਜਬੂਰ ਕਰਨਾ ਹੈ।
Peter Dutton ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ Anthony Albanese ਨੇ ਨੀਤੀ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਕਿਹਾ ਕਿ ਇਸ ਦਾ ਇਰਾਦਾ ਕਦੇ ਵੀ ਪ੍ਰਾਈਵੇਟ ਖੇਤਰ ’ਤੇ ਲਾਗੂ ਨਹੀਂ ਹੋਣਾ ਸੀ। Dutton ਨੇ ਇਹ ਵੀ ਸਪੱਸ਼ਟ ਕੀਤਾ ਕਿ ਜਨਤਕ ਸੇਵਾਵਾਂ ਦੀਆਂ 41,000 ਨੌਕਰੀਆਂ ਦੀ ਯੋਜਨਾਬੱਧ ਕਟੌਤੀ ਵੱਡੇ ਪੱਧਰ ’ਤੇ ਛਾਂਟੀ ਜਾਂ ਜ਼ਬਰਦਸਤੀ ਬੇਰੋਜ਼ਗਾਰੀ ਨਾਲ ਨਹੀਂ ਹੋਵੇਗੀ, ਬਲਕਿ ਇਸ ਨੂੰ ਕੁਦਰਤੀ ਨੌਕਰੀ ਛੱਡਣ ਅਤੇ ਪੰਜ ਸਾਲਾਂ ਵਿੱਚ ਭਰਤੀ ’ਤੇ ਰੋਕ ਲਗਾਉਣ ਨਾਲ ਹਾਸਲ ਕੀਤਾ ਜਾਵੇਗਾ। ਇਸ ਕਦਮ ਦਾ ਉਦੇਸ਼ 7 ਬਿਲੀਅਨ ਡਾਲਰ ਦੀ ਬਚਤ ਕਰਨਾ ਹੈ।
ਜ਼ਿਕਰਯੋਗ ਹੈ ਕਿ Peter Dutton ਨੇ ਨੀਤੀ ’ਤੇ ਪਲਟਾ ਉਸ ਵੇਲੇ ਖਾਧਾ ਹੈ ਜਦੋਂ ਲੇਬਰ ਪਾਰਟੀ ਦੀ ਸਰਕਾਰ ਬਣਾਈ ਰੱਖਣ ਦੀਆਂ ਸੰਭਾਵਨਾਵਾਂ ਵਿੱਚ ਸੁਧਾਰ ਹੋ ਰਿਹਾ ਹੈ, ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਵਿੱਚ ਲੇਬਰ ਨੂੰ 52-48٪ ਦੀ ਲੀਡ ਦਿਖਾਈ ਗਈ ਹੈ।