ਮੈਲਬਰਨ : ਆਸਟ੍ਰੇਲੀਆ ’ਚ ਬੀਤੇ ਦਸੰਬਰ ਮਹੀਨੇ ਦੌਰਾਨ ਵੀ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਗਈ। ਇਸ ਦੇ ਨਾਲ ਹੀ ਦੋ ਸਾਲਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਪੂਰੇ ਦੇਸ਼ ਦੇ ਪੱਧਰ ’ਤੇ ਕੁੱਲ ਮਿਲਾ ਕੇ ਕੀਮਤਾਂ ’ਚ ਕਮੀ ਆਈ ਹੈ। ਸਿਡਨੀ ’ਚ ਤਾਂ ਘਰਾਂ ਦੇ ਮੁੱਲ ਲਗਾਤਾਰ ਤੀਜੇ ਮਹੀਨੇ ਹੇਠਾਂ ਡਿੱਗੇ। ਪ੍ਰਾਪਰਟੀ ਦੀਆਂ ਕੀਮਤਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ CoreLogic ਦੇ ਤਾਜ਼ਾ ਅੰਕੜਿਆਂ ਮੁਤਾਬਕ ਕੌਮੀ ਪੱਧਰ ’ਤੇ ਦਸੰਬਰ ’ਚ ਘਰਾਂ ਦੀਆਂ ਕੀਮਤਾਂ ’ਚ 0.1 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਜੋ ਤਿਮਾਹੀ ਨਤੀਜਿਆਂ ’ਚ ਵੀ ਕੀਮਤਾਂ ’ਚ 0.1 ਫੀਸਦੀ ਦੀ ਗਿਰਾਵਟ ਹੋ ਗਈ ਹੈ। ਪੂਰੇ ਆਸਟ੍ਰੇਲੀਆ ’ਚ ਦਸੰਬਰ ਮਹੀਨੇ ਦੌਰਾਨ ਘਰਾਂ ਦੀਆਂ ਕੀਮਤਾਂ ਕੁੱਝ ਇਸ ਤਰ੍ਹਾਂ ਰਹੀਆਂ :
ਸ਼ਹਿਰ | ਮਹੀਨਾਵਾਰ (%) | ਤਿਮਾਹੀ (%) | ਸਾਲਾਨਾ (%) | ਕੁੱਲ ਰਿਟਰਨ (%) | ਔਸਤ ਕੀਮਤ |
Sydney | -0.6 | -1.4 | 2.3 | 5.5 | $1,191,955 |
Melbourne | -0.70 | -1.8 | -3.0 | 0.7 | $774,093 |
Brisbane | 0.5 | 1.3 | 11.2 | 15.6 | $890,746 |
Adelaide | 0.6 | 2.1 | 13.1 | 17.3 | $814,430 |
Perth | 0.7 | 1.9 | 19.1 | 24.5 | $813,016 |
Hobart | -0.5 | 0.0 | -0.6 | 3.7 | $651,043 |
Darwin | 0.4 | 0.6 | 0.8 | 7.4 | $496,871 |
Canberra | -0.5 | -0.3 | -0.4 | 3.8 | $844,277 |
Combined capitals | -0.2 | -0.5 | 4.5 | 8.3 | $896,372 |
Combined regional | 0.2 | 1.0 | 6.0 | 10.6 | $657,652 |
National | -0.1 | -0.1 | 4.9 | 8.9 | $814,837 |