ਮੈਲਬਰਨ : ਮੈਲਬਰਨ ਫ੍ਰੀਵੇਅ ’ਤੇ 46 ਸਾਲ ਦੀ Deer Park ਵਾਰੀ ਦੀ ਮਾਂ Mary-Anne Cutajar ਦੀ ਬੀਤੇ ਕਲ ਉਸ ਸਮੇਂ ਮੌਤ ਹੋ ਗਈ ਜਦੋਂ ਚਲਦੇ ਟਰੱਕ ਦਾ ਇੱਕ ਪੁਰਜ਼ਾ ਟੁੱਟ ਕੇ ਡਿੱਗ ਗਿਆ ਅਤੇ ਉਸ ਦੀ ਕਾਰ ਦੀ ਵਿੰਡਸਕ੍ਰੀਨ ਨਾਲ ਟਕਰਾ ਗਿਆ। ਇਹ ਘਟਨਾ St Albans ਦੇ Furlong Road ਨੇੜੇ ਵਾਪਰੀ ਅਤੇ ਪੁਲਿਸ ਹੁਣ ਚਿੱਟੇ ਟ੍ਰੇ ਟਰੱਕ ਦੇ ਡਰਾਈਵਰ ਦੀ ਭਾਲ ਕਰ ਰਹੀ ਹੈ, ਜੋ ਹਾਦਸੇ ਤੋਂ ਬਾਅਦ ਨਹੀਂ ਰੁਕਿਆ।
‘ਰਿਵ-ਨੇਲ ਡਰਾਈਵਰ ਸਿਸਟਮ’ ਵਜੋਂ ਪਛਾਣਿਆ ਗਿਆ ਧਾਤੂ ਦਾ ਪੁਰਜ਼ਾ ਡਿੱਗ ਕੇ ਫ੍ਰੀਵੇਅ ਡਿਵਾਈਡਰ ਤੋਂ ਉਛਲ ਕੇ Cutajar ਦੀ ਵਿੰਡਸਕ੍ਰੀਨ ਵਿਚ ਵੱਜਾ, ਜਿਸ ਨਾਲ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। Cutajar ਦੇ ਪਰਿਵਾਰ ਨੇ ਉਸ ਨੂੰ ‘ਸੋਹਣੀ ਸ਼ਖ਼ਸੀਅਤ’ ਵਜੋਂ ਯਾਦ ਕੀਤਾ।
ਡਿਟੈਕਟਿਵ ਸਾਰਜੈਂਟ ਮਾਰਕ ਅਮੋਸ ਨੇ ਟਰੱਕ ਡਰਾਈਵਰ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਸੜਕਾਂ ’ਤੇ ਜ਼ਿੰਮੇਵਾਰ ਵਿਵਹਾਰ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਘਟਨਾ ਕਾਰਨ ਆਵਾਜਾਈ ਵਿੱਚ ਭਾਰੀ ਰੁਕਾਵਟ ਆਈ ਅਤੇ ਰਿੰਗ ਰੋਡ ਦੀਆਂ Greensborough ਜਾਣ ਵਾਲੀਆਂ ਸਾਰੀਆਂ ਲੇਨਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ।