Victorian council election results 2024 : Bendigo ਨੇ ਪਹਿਲੀ ਵਾਰੀ ਭਾਰਤੀ ਮੂਲ ਦੇ ਦੋ ਕੌਂਸਲਰ ਉਮੀਦਵਾਰਾਂ ਨੂੰ ਜਿਤਾ ਕੇ ਰਚਿਆ ਇਤਿਹਾਸ, ਇੱਕ ਸਮਾਜਵਾਦੀ ਉਮੀਦਵਾਰ ਵੀ ਰਿਹਾ ਜੇਤੂ

Victorian council election results 2024 : ਮੈਲਬਰਨ : ਵਿਕਟੋਰੀਆ ’ਚ ਸ਼ਹਿਰੀ ਕੌਂਸਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿੱਥੇ ਸਭ ਤੋਂ ਵੱਧ ਹੈਰਾਨੀਜਨਕ ਨਤੀਜੇ Bendigo ’ਚੋਂ ਸਾਹਮਣੇ ਆਏ ਹਨ। Greater Bendigo City Council ਦੀਆਂ ਚੋਣਾਂ ’ਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੇ ਜਿੱਤ ਹਾਸਲ ਕੀਤੀ ਹੈ। ਇਹੀ ਨਹੀਂ ਸ਼ਹਿਰ ’ਚ ਭਾਰਤੀ ਮੂਲ ਦਾ ਕੋਈ ਉਮੀਦਵਾਰ ਪਹਿਲੀ ਵਾਰੀ ਜਿੱਤ ਹਾਸਲ ਕਰ ਸਕਿਆ ਹੈ।

2008 ’ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਆਸਟ੍ਰੇਲੀਆ ਆਏ ਅਭਿਸ਼ੇਕ ਅਵਸਥੀ Kennington ਤੋਂ ਚੋਣ ਜਿੱਤੇ ਹਨ। 41 ਸਾਲਾਂ ਦੇ ਅਵਸਥੀ ਨੇ ਗੈਵਿਨ ਹਿਕਸ ਨੂੰ ਹਰਾ ਕੇ ਇਹ ਚੋਣ ਜਿੱਤੀ। ਅਵਸਥੀ ਇਸ ਵੇਲੇ ਸਟੇਟ ਦੇ ਰੀਜਨਲ ਫ਼ੂਡ ਸਿਕਿਉਰਿਟੀ ’ਚ CEO ਦਾ ਅਹੁਦਾ ਵੀ ਸੰਭਾਲ ਰਹੇ ਹਨ। ਉਹ ਇੱਥੇ ਆਪਣੀ ਪਤਨੀ ਅਨੀਮਾ ਅਤੇ ਬੇਟੀ ਅਗਨੀ ਨਾਲ ਰਹਿ ਰਹੇ ਹਨ।

ਅਵਸਥੀ ਤੋਂ ਇਲਾਵਾ Shivali Chatley ਵੀ Axedale ਵਾਰਡ ਤੋਂ ਚੋਣ ਜਿੱਤ ਗਏ ਹਨ। ਉਹ ਭਾਰਤ ਨੂੰ ਆਪਣੀ ਜਨਮ ਦੇਣ ਵਾਲੀ ਮਾਂ ਅਤੇ ਆਸਟ੍ਰੇਲੀਆ ਨੂੰ ਪਾਲਣ ਵਾਲੀ ਮਾਂ ਕਹਿੰਦੇ ਹਨ। ਉਨ੍ਹਾਂ ਦੀ ਇੱਕ 7 ਸਾਲ ਦੀ ਬੇਟੀ ਹੈ।

ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ 39 ਸਾਲ ਦੇ Owen Cosgriff ਦਾ ਰਿਹਾ ਜਿਨ੍ਹਾਂ ਨੇ Whipstick ਵਾਰਤ ਤੋਂ ਚੋਣ ਜਿੱਤੀ। ਉਹ ਸਮਾਜਵਾਦੀ ਉਮੀਦਵਾਰ ਹਨ ਅਤੇ ਫ਼ੈਡਰਲ ਸਰਕਾਰ ’ਚ ਕੰਮ ਕਰਦੇ ਹਨ। ਉਨ੍ਹਾਂ ਨੂੰ 52.68 ਫ਼ੀਸਦੀ ਵੋਟਾਂ ਮਿਲੀਆਂ।