ਡਾਰਵਿਨ ’ਚ ਤਿੰਨ ਔਰਤਾਂ ਨੂੰ ਟੱਕਰ ਮਾਰ ਕੇ ਡਰਾਈਵਰ ਫ਼ਰਾਰ, ਦੋ ਦੀ ਮੌਤ

ਮੈਲਬਰਨ : Northern Territory ਦਾ ਇਕ ਡਰਾਈਵਰ ਅੱਜ ਸਵੇਰੇ ਡਾਰਵਿਨ ਰੋਡ ’ਤੇ ਤਿੰਨ ਔਰਤਾਂ ਨੂੰ ਕਥਿਤ ਤੌਰ ’ਤੇ ਟੱਕਰ ਮਾਰਨ ਤੋਂ ਬਾਅਦ ਫਰਾਰ ਹੈ। ਘਟਨਾ Casuarina Beach ਨੇੜੇ Brinkin ਦੀ Trower Road ’ਤੇ ਰਾਤ ਕਰੀਬ 1:30 ਵਜੇ ਵਾਪਰੀ। 62 ਅਤੇ 47 ਸਾਲ ਦੀਆਂ ਦੋ ਔਰਤਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਤੀਜੀ ਜ਼ਖਮੀ ਔਰਤ ਨੂੰ ਰਾਇਲ ਡਾਰਵਿਨ ਹਸਪਤਾਲ ਲਿਜਾਇਆ ਗਿਆ। ‘ਮੇਜਰ ਕ੍ਰੈਸ਼ ਇਨਵੈਸਟੀਗੇਸ਼ਨ ਯੂਨਿਟ’ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਕਿਸੇ ਵੀ ਗਵਾਹ ਜਾਂ ਡੈਸ਼ਕੈਮ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। NT ਦੀਆਂ ਸੜਕਾਂ ’ਤੇ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਇਸ ਸਾਲ ਹੁਣ ਤਕ 56 ਹੋ ਗਈ ਹੈ, ਜੋ ਪਿਛਲੇ ਸਾਲ ਇਸੇ ਸਮੇਂ 26 ਸੀ।