Sydney ਦੇ ਦੋ ਸਿੱਖ ਨੌਜੁਆਨ ਹਿੰਸਾ ਦੇ ਦੋਸ਼ਾਂ ਤੋਂ ਹੋਏ ਬਰੀ, UNITED SIKHS ਦਾ ਕੀਤਾ ਧਨਵਾਦ

ਮੈਲਬਰਨ : Sydney ਦੇ ਹੈਰਿਸ ਪਾਰਕ ਵਿਚ 2020 ਦੌਰਾਨ ਵਾਪਰੀ ਘਟਨਾ ਨਾਲ ਜੁੜੇ ਸਾਰੇ ਦੋਸ਼ਾਂ ਤੋਂ ਦੋ ਸਿੱਖ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਬਰੀ ਕਰ ਦਿੱਤਾ ਗਿਆ ਹੈ। ਜੱਸੀ ਅਤੇ ਇਕ ਹੋਰ ਵਿਅਕਤੀ ਵਿਰੁਧ ਨਸਲੀ ਆਧਾਰ ’ਤੇ ਹਿੰਸਾ, ਤਸ਼ੱਦਦ ਅਤੇ ਧਮਕੀ ਦੇਣ ਦੇ ਦੋਸ਼ ਸਨ, ਜੋ ਿਸਰਫ਼ ਗਲਤਫਹਿਮੀ ਸਾਬਤ ਹੋਏ। ਜੱਸੀ ਨੇ UNITED SIKHS ਦੀ ਲੀਗਲ ਏਡ ਬ੍ਰਾਂਚ ICHRA ਦੀ ਮਦਦ ਨਾਲ ਇਨਸਾਫ਼ ਦੀ ਸਫ਼ਲ ਲੜਾਈ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਸੰਗਠਨ ਦੇ ਸਮਰਪਿਤ ਯਤਨਾਂ ਦੇ ਨਤੀਜੇ ਵਜੋਂ ਇੱਕ ਸਥਾਨਕ ਮੈਜਿਸਟਰੇਟ ਨੇ ਜ਼ਿਆਦਾਤਰ ਦੋਸ਼ਾਂ ਨੂੰ ਖਾਰਜ ਕਰ ਦਿੱਤਾ, ਅਤੇ ਅਪੀਲ ’ਤੇ ਅੰਤਿਮ ਦੋਸ਼ ਨੂੰ ਵੀ ਰੱਦ ਕਰ ਦਿੱਤਾ ਗਿਆ। ਜੱਸੀ ਨੇ ਆਪਣੀ ਰਿਹਾਈ ਵਿਚ ਯੂਨਾਈਟਿਡ ਸਿੱਖਜ਼ ਦੀ ਅਹਿਮ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਏ ਗਏ ਜਾਂ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਕਾਨੂੰਨੀ ਵਕਾਲਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ।