ਮੈਲਬਰਨ : ਕੋਵਿਡ-19 ਮਹਾਂਮਾਰੀ ਦੌਰਾਨ ਛਾਂਟੀ ਕੀਤੇ ਗਏ Qantas ਦੇ ਵਰਕਰ ਏਅਰਲਾਈਨ ਦੀਆਂ ਗੈਰਕਾਨੂੰਨੀ ਕਾਰਵਾਈਆਂ ਕਾਰਨ ਵੱਡਾ ਮੁਆਵਜ਼ਾ ਪ੍ਰਾਪਤ ਕਰਨ ਦੇ ਨੇੜੇ ਹਨ। ਸੋਮਵਾਰ ਨੂੰ ਜਸਟਿਸ ਮਾਈਕਲ ਲੀ ਨੇ ਕੰਟਾਸ ਨੂੰ ਤਿੰਨ ਟੈਸਟ ਕੇਸ ਕਰਮਚਾਰੀਆਂ ਨੂੰ 170,000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਇਸ ਫੈਸਲੇ ਨਾਲ Qantas ਅਤੇ TWUU ਵਿਚਕਾਰ ਭਵਿੱਖ ਦੀ ਮੁਆਵਜ਼ਾ ਗੱਲਬਾਤ ਦਾ ਅਧਾਰ ਨਿਰਧਾਰਤ ਹੋਣ ਦੀ ਉਮੀਦ ਹੈ।
Qantas ਵੱਲੋਂ ਭੁਗਤਾਨਯੋਗ ਕੁੱਲ ਮੁਆਵਜ਼ੇ ਦੀ ਰਕਮ ਨਿਰਧਾਰਤ ਕਰਨ ਲਈ ਮਾਮਲਾ 15 ਨਵੰਬਰ ਨੂੰ ਅਦਾਲਤ ਵਿੱਚ ਵਾਪਸ ਆ ਜਾਵੇਗਾ। Qantas ਨੇ ਪ੍ਰਭਾਵਿਤ ਵਰਕਰਾਂ ਤੋਂ ਮੁਆਫੀ ਮੰਗੀ ਹੈ ਅਤੇ ਭੁਗਤਾਨ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਹੈ।
ਦਰਅਸਲ ਨਵੰਬਰ 2020 ਵਿੱਚ, ਕੰਟਾਸ ਨੇ ਲਗਭਗ 1,700 ਗਰਾਊਂਡ ਸਟਾਫ ਦੀਆਂ ਨੌਕਰੀਆਂ ਆਊਟਸੋਰਸ ਕੀਤੀਆਂ, ਜਿਸ ਦੇ ਨਤੀਜੇ ਵਜੋਂ ਮਾਰਚ 2021 ਤੱਕ ਸਾਰੇ ਪ੍ਰਭਾਵਿਤ ਵਰਕਰਾਂ ਨੂੰ ਕੱਢ ਦਿੱਤਾ ਗਿਆ ਸੀ। ਟਰਾਂਸਪੋਰਟ ਵਰਕਰਜ਼ ਯੂਨੀਅਨ ਕੰਟਾਸ ਨੂੰ ਫੈਡਰਲ ਕੋਰਟ ਵਿੱਚ ਲੈ ਗਈ।