ਤਸਮਾਨੀਆ ਸੁਪਰੀਮ ਕੋਰਟ ਦਾ ਜੱਜ ਆਪਣੀ ਸਾਬਕਾ ਪਾਰਟਨਰ ਨਾਲ ਕੁੱਟਮਾਰ ਕਰਨ ਦਾ ਦੋਸ਼ੀ ਕਰਾਰ

ਮੈਲਬਰਨ : ਤਸਮਾਨੀਅਨ ਸੁਪਰੀਮ ਕੋਰਟ ਦੇ ਜੱਜ Gregory Geason ਨੂੰ ਆਪਣੀ ਸਾਬਕਾ ਪਾਰਟਨਰ ਨਾਲ ਖਿੱਚਧੂਹ ਕਰਨ ਅਤੇ ਭਾਵਨਾਤਮਕ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਪਾਇਆ ਕਿ Geason ਨੇ ਔਰਤ ਨੂੰ ਝਿੰਜੋੜਿਆ, ਧੱਕਾ ਦਿੱਤਾ ਅਤੇ ਡਰਾਇਆ-ਧਮਕਾਇਆ ਵੀ, ਜਿਸ ਨਾਲ ਉਸ ਦੇ ਧੜ ਅਤੇ ਸਿਰ ’ਤੇ ਸੱਟਾਂ ਲੱਗੀਆਂ।

Geason ਨੇ ਔਰਤ ਦੀਆਂ ਹਰਕਤਾਂ ’ਤੇ ਵੀ ਨਜ਼ਰ ਰੱਖੀ, ਉਸ ਨੂੰ ਜ਼ੁਬਾਨੀ ਤੌਰ ’ਤੇ ਗਾਲ੍ਹਾਂ ਕੱਢੀਆਂ, ਅਤੇ ਈਰਖਾ ਅਤੇ ਆਪਣੇ ਕੰਟਰੋਲ ’ਚ ਰੱਖਣ ਵਾਲੇ ਵਿਵਹਾਰ ਦਾ ਪ੍ਰਦਰਸ਼ਨ ਕੀਤਾ। ਗੀਸਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ, ਪਰ ਮੈਜਿਸਟ੍ਰੇਟ ਨੇ ਉਸ ਦੇ ਬਿਆਨ ਨੂੰ ‘ਮਨਘੜਤ’ ਮੰਨਿਆ ਅਤੇ ਪੀੜਤ ਨੂੰ ਸੱਚਾ ਗਵਾਹ ਮੰਨਿਆ। Geason ਇਸ ਵੇਲੇ ਆਪਣੀ ਨੌਕਰੀ ਤੋਂ ਛੁੱਟੀ ’ਤੇ ਹੈ।