ਮੈਲਬਰਨ : ਵਿਕਟੋਰੀਆ ਦੇ Daylesford ਸਥਿਤ ਬੀਅਰ ਗਾਰਡਨ ’ਚ ਕਾਰ ਵੱਲੋਂ ਦਰੜ ਦਿੱਤੇ ਜਾਣ ਨਾਲ ਆਪਣੇ ਪਤੀ ਅਤੇ ਬੱਚੇ ਨੂੰ ਗੁਆ ਚੁੱਕੀ ਰੁਚੀ ਭਾਟੀਆ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਅਦਾਲਤ ’ਚ ਸ਼ੂਗਰ ਦੇ ਮਰੀਜ਼ ਦੇ ਖਿਲਾਫ ਸਾਰੇ ਦੋਸ਼ ਰੱਦ ਹੋਣ ਤੋਂ ਬਾਅਦ ਉਸ ਨੂੰ ਲਗਤਾ ਹੈ ਕਿ ਉਸ ਦੇ ਪਤੀ ਅਤੇ ਬੱਚੇ ਦੀ ਇਕ ਵਾਰ ਫਿਰ ਮੌਤ ਹੋ ਗਈ ਹੈ।
ਰੁਚੀ ਭਾਟੀਆ ਦੇ ਪਤੀ ਵਿਵੇਕ, ਉਨ੍ਹਾਂ ਦੇ ਬੇਟੇ ਵਿਹਾਨ (11) ਅਤੇ ਉਨ੍ਹਾਂ ਦੇ ਦੋਸਤ ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (9) ਅਤੇ ਸਾਥੀ ਜਤਿਨ ਕੁਮਾਰ (30) ਦੀ ਨਵੰਬਰ 2023 ਵਿਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ William Swale ਨੇ ਰਾਇਲ ਡੇਲਸਫੋਰਡ ਹੋਟਲ ਦੇ ਬਾਹਰ ਬੈਠੇ ਇਨ੍ਹਾਂ ਦੋ ਪਰਵਾਰਾਂ ਨੂੰ ਟੱਕਰ ਮਾਰ ਦਿੱਤੀ ਸੀ।
ਰੁਚੀ ਭਾਟੀਆ ਅਤੇ ਉਸ ਦੇ ਨੌਂ ਸਾਲ ਦੇ ਬੇਟੇ ਨੇ ਕਈ ਮਹੀਨੇ ਹਸਪਤਾਲ ਵਿੱਚ ਜ਼ਿੰਦਗੀ ਲਈ ਲੜਦੇ ਹੋਏ ਬਿਤਾਏ। ਇਸ ਜਾਨਲੇਵਾ ਘਟਨਾ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਰੁਚੀ ਭਾਟੀਆ ਨੇ ਆਪਣਾ ਦਰਦ ਜ਼ਾਹਰ ਕੀਤਾ ਅਤੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਫਿਰ ਤੋਂ ਬਿਖਰ ਗਈ ਹੈ। ਉਸ ਨੂੰ ਹਾਦਸਾ ਦੀ ਯਾਦ ਨਹੀਂ ਹੈ ਪਰ ਉਹ ਉਸ ਭਿਆਨਕ ਪਲ ਨੂੰ ਯਾਦ ਕਰ ਸਕਦੀ ਹੈ ਜਦੋਂ ਉਹ ਹਸਪਤਾਲ ਵਿੱਚ ਉੱਠੀ ਤਾਂ ਪਤਾ ਲੱਗਿਆ ਕਿ ਉਸ ਦਾ ਪਤੀ ਅਤੇ ਵੱਡਾ ਬੇਟਾ ਨਹੀਂ ਰਹੇ।
7News ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘‘ਅੱਜ ਵੀ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਮੇਰੇ ਨਾਲ ਨਹੀਂ ਹਨ। ਅਸੀਂ ਸਿਰਫ ਹੱਸ-ਖੇਡ ਰਹੇ ਸੀ, ਖੁੱਲ੍ਹੇ ਆਸਮਾਨ ਹੇਠਾਂ ਬੈਠੇ ਸੀ, ਅਸੀਂ ਸਾਰੇ ਇਕੱਠੇ ਸੀ ਅਤੇ ਅਗਲੇ ਹੀ ਪਲ ਉਹ ਚਲੇ ਗਏ ਅਤੇ ਮੈਂ ਉਨ੍ਹਾਂ ਨੂੰ ਦੁਬਾਰਾ ਕਦੇ ਨਹੀਂ ਮਿਲਣ ਜਾ ਰਿਹਾ ਹਾਂ।’’
ਇਹ ਵੀ ਪੜ੍ਹੋ : Daylesford ਪੱਬ ਬਾਹਰ 5 ਮੌਤਾਂ ਦੇ ਮਾਮਲੇ ’ਚ ਡਾਇਬਿਟਿਕ ਡਰਾਈਵਰ ਸਾਰੇ ਦੋਸ਼ਾਂ ਤੋਂ ਬਰੀ – Sea7 Australia
ਸਵਾਲੇ, ਜੋ ਪਹਿਲਾਂ ਜ਼ਮਾਨਤ ’ਤੇ ਸੀ, ਅਦਾਲਤ ਤੋਂ ਰਿਹਾਅ ਹੋ ਗਿਆ। ਪਰ ਰੁਚੀ ਭਾਟੀਆ ਜਵਾਬ ਮੰਗ ਰਹੀ ਹੈ ਅਤੇ ਕਹਿੰਦੀ ਹੈ ਕਿ ਨਿਆਂ ਲਈ ਉਸ ਦੀ ਲੜਾਈ ਅਜੇ ਖਤਮ ਨਹੀਂ ਹੋਈ ਹੈ। ਰੁਚੀ ਨੇ ਕਿਹਾ, ‘‘ਉਸ ਨੇ ਕਾਰ ਨੂੰ ਸੜਕ ਦੇ ਵਿਚਕਾਰ ਰੋਕ ਦਿੱਤਾ – ਉਸ ਨੇ ਆਪਣਾ ਇੰਜਣ ਦੁਬਾਰਾ ਚਾਲੂ ਕਿਉਂ ਕੀਤਾ? ਮੈਨੂੰ ਇਸ ਲਈ ਜਵਾਬ ਦੀ ਲੋੜ ਹੈ।’’ ਭਾਟੀਆ ਅਤੇ ਉਨ੍ਹਾਂ ਦਾ ਪਰਿਵਾਰ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਭੁੱਖ ਹੜਤਾਲ ਵੀ ਸ਼ਾਮਲ ਹੋਵੇਗੀ। ਉਹ ਜਾਣਦੇ ਹਨ ਕਿ ਇਹ ਕਿਸੇ ਵੀ ਪੀੜਤ ਨੂੰ ਵਾਪਸ ਨਹੀਂ ਲਿਆਏਗਾ ਪਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਅੱਗੇ ਵਧਣ ਲਈ ਕੁਝ ਨਿਆਂ ਦੀ ਜ਼ਰੂਰਤ ਹੈ।
ਹਾਦਸੇ ਆਪਣਿਆਂ ਨੂੰ ਗੁਆਉਣ ਵਾਲੀ ਪ੍ਰਤਿਭਾ ਦੇ ਪਰਵਾਰ ਨੇ ਵੀ ਅਦਾਲਤ ਦੇ ਫੈਸਲੇ ’ਤੇ ਨਿਰਾਸ਼ਾ ਪ੍ਰਗਟਾਈ ਹੈ। ਉਸ ਦੇ ਮਾਪਿਆਂ ਅਤੇ ਭਰਾ ਵਿਕਾਸ ਸ਼ਰਮਾ ਨੇ ਪਿਛਲੇ ਦਿਨੀਂ ਇਕ ਇੰਟਰਵਿਊ ’ਚ ਕਿਹਾ ਸੀ ਕਿ ਇਨ੍ਹਾਂ ਪੰਜ ਜਣਿਆਂ ਆਸਟ੍ਰੇਲੀਅਨ ਨਿਆਂ ਸਿਸਟਮ ਨੇ ਫਿਰ ਤੋਂ ਮਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਇਹ ਫੈਸਲਾ ਮੰਨਣਾ ਸਾਡੇ ਲਈ ਬਹੁਤ ਮੁਸ਼ਕਲ ਹੈ।’’