ਮੈਲਬਰਨ : Daylesford ਦੇ ਇੱਕ ਬੀਅਰ ਗਾਰਡਨ ’ਚ ਦਾਖਲ ਹੋ ਕੇ ਤਿੰਨ ਬਾਲਗਾਂ ਅਤੇ ਦੋ ਬੱਚਿਆਂ ਨੂੰ ਦਰੜਨ ਵਾਲੇ ਡਾਇਬਿਟੀਜ਼ ਤੋਂ ਪੀੜਤ ਡਰਾਈਵਰ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। William Swale (66) ਨਵੰਬਰ 2023 ’ਚ ਹੋਏ ਭਿਆਨਕ ਹਾਦਸੇ ’ਚ ਡਰਾਈਵਿੰਗ ਕਾਰਨ ਗੈਰ ਇਰਾਦਤਨ ਕਤਲ ਦੇ ਪੰਜ ਦੋਸ਼ਾਂ ਸਮੇਤ 14 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ।
ਟਾਈਪ-1 ਡਾਇਬਿਟੀਜ਼ ਦੇ ਮਰੀਜ਼ ਨੇ ਦਾਅਵਾ ਕੀਤਾ ਸੀ ਕਿ Royal Daylesford Hotel ਦੇ ਬਾਹਰ ਆਪਣੀ ਚਿੱਟੀ BMW SUV ਚਲਾਉਂਦੇ ਸਮੇਂ ਸ਼ੂਗਰ ਘਟ ਗਈ ਸੀ ਅਤੇ ਉਸ ਨੂੰ ਗੰਭੀਰ ਹਾਈਪੋਗਲਾਈਸੀਮਿਕ ਦੌਰਾ ਪਿਆ ਸੀ। ਸਵਾਲੇ ਨੇ ਪਬ ਦੇ ਬੀਅਰ ਗਾਰਡਨ ’ਚ ਬੈਠੇ ਭਾਰਤੀ ਮੂਲ ਦੇ ਪੰਜ ਲੋਕਾਂ ਪ੍ਰਤਿਭਾ ਸ਼ਰਮਾ (44), ਉਸ ਦੀ ਬੇਟੀ ਅਨਵੀ (9), ਸਾਥੀ ਜਤਿਨ ਕੁਮਾਰ (30) ਅਤੇ ਉਨ੍ਹਾਂ ਦੇ ਦੋਸਤ ਵਿਵੇਕ ਭਾਟੀਆ (38) ਅਤੇ ਉਸ ਦੇ ਬੇਟੇ ਵਿਹਾਨ (11) ਦੀ ਹੱਤਿਆ ਕਰ ਦਿੱਤੀ ਸੀ।
ਡਾਇਬਿਟੀਜ਼ ਮਾਹਰਾਂ, ਪੁਲਿਸ, ਪੈਰਾਮੈਡੀਕਲ ਸਟਾਫ ਅਤੇ ਇਕ ਗਵਾਹ ਨੇ ਆਪਣੀ ਗਵਾਹੀ ’ਚ ਕਿਹਾ ਸੀ ਕਿ ਹਾਦਸੇ ਤੋਂ ਇਕ ਮਿੰਟ ਬਾਹਰ ਸਵਾਲੇ ਆਪੇ ਤੋਂ ਬਾਹਰ ਦਿਸ ਰਿਹਾ ਸੀ। Swale ਦੇ ਬੈਰਿਸਟਰ ਡਰਮੋਟ ਡੈਨ ਕੇਸੀ ਨੇ ਅਦਾਲਤ ਨੂੰ Swale ਖਿਲਾਫ ਪੂਰੇ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਕਿਉਂਕਿ ਉਨ੍ਹਾਂ ਦਾ ਮੁਵੱਕਿਲ ‘ਗੰਭੀਰ ਹਾਈਪੋਗਲਾਈਸੀਮਿਕ ਅਟੈਕ’ ਕਾਰਨ ਟੱਕਰ ਦੇ ਸਮੇਂ ਬੇਹੋਸ਼ ਸੀ।
ਪਰ ਸਰਕਾਰੀ ਵਕੀਲ ਜੇਰੇਮੀ ਮੈਕਵਿਲੀਅਮਜ਼ ਨੇ ਕਿਹਾ ਕਿ Swale ਲੰਬੇ ਸਮੇਂ ਤੋਂ ਸ਼ੂਗਰ ਦੇ ਮਰੀਜ਼ ਸੀ, ਜਿਸ ਨੂੰ ਗੱਡੀ ਚਲਾਉਣ ਲਈ ਕਾਰ ਵਿਚ ਬੈਠਣ ਵੇਲੇ ਬਲੱਡ ਸ਼ੂਗਰ ਦੇ ਪੱਧਰ ਵਿਚ ਗਿਰਾਵਟ ਦੇ ਖਤਰਿਆਂ ਤੋਂ ਜਾਣੂ ਹੋਣਾ ਚਾਹੀਦਾ ਸੀ।
ਮੈਜਿਸਟ੍ਰੇਟ Guillaume Bailin ਨੇ ਅੱਜ ਪਾਇਆ ਕਿ 14 ਦੋਸ਼ਾਂ ਵਿਚੋਂ ਕਿਸੇ ’ਚ ਵੀ Swale ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਆਪਣਾ ਫੈਸਲਾ ਸੁਣਾਉਂਦੇ ਹੋਏ ਮੈਜਿਸਟ੍ਰੇਟ ਨੇ ਉਸ ਤਰੀਕੇ ਦੀ ਸਖ਼ਤ ਆਲੋਚਨਾ ਕੀਤੀ ਜਿਸ ਤਰ੍ਹਾਂ ਸਰਕਾਰੀ ਵਕੀਲ ਨੇ Swale ਦੇ ਖਿਲਾਫ ਆਪਣਾ ਕੇਸ ਤਿਆਰ ਕੀਤਾ ਸੀ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਸਬੂਤ ਇੰਨੇ ਕਮਜ਼ੋਰ ਹਨ ਕਿ ਦੋਸ਼ੀ ਠਹਿਰਾਏ ਜਾਣ ਦੀ ਸੰਭਾਵਨਾ ਘੱਟ ਹੈ। ਬੈਲਿਨ ਨੇ Bailin ਵਿਰੁੱਧ ਮੁਕੱਦਮੇ ਦੇ ਸਾਰੇ ਦੋਸ਼ਾਂ ਨੂੰ ਬਰੀ ਕਰ ਦਿੱਤਾ, ਜੋ ਅਦਾਲਤ ਤੋਂ ਰਿਹਾਅ ਹੋ ਜਾਣਗੇ।