ਆਸਟ੍ਰੇਲੀਆ ਦੇ ਕਈ ਸਟੇਟਾਂ ’ਚ 7 ਅਕਤੂਬਰ ਦੀ ਛੁੱਟੀ ਦਾ ਐਲਾਨ, ਜਾਣੋ ਹੋਰ ਕਿੱਥੇ-ਕਿੱਥੇ ਮਿਲਣ ਜਾ ਰਹੀ ਹੈ ‘Public Holiday’

ਮੈਲਬਰਨ : ਛੁੱਟੀਆਂ ਦੀ ਹਰ ਕਿਸੇ ਨੂੰ ਉਡੀਕ ਰਹਿੰਦੀ ਹੈ। ਛੁੱਟੀ ਕੰਮ ਤੋਂ ਵਿਹਲੇ ਹੋ ਕੇ ਤਰੋਤਾਜ਼ਾ ਮਹਿਸੂਸ ਕਰਨ ਦਾ ਮੌਕਾ ਦਿੰਦੀ ਹੈ। ਆਉਣ ਵਾਲੇ ਕੁੱਝ ਦਿਨਾਂ ’ਚ ਆਸਟ੍ਰੇਲੀਆ ਦੇ ਕਈ ਸਟੇਟਾਂ ’ਚ ਵਸਦੇ ਲੋਕਾਂ ਨੂੰ ਇਹ ਮੌਕਾ ਮਿਲਣ ਵਾਲਾ ਹੈ। ਮਿਲਣ ਵਾਲੀਆਂ Public Holiday ਦੀ ਸੂਚੀ ਜਾ ਹੋ ਗਈ ਹੈ, ਜੋ ਹੇਠਾਂ ਲਿਖੇ ਅਨੁਸਾਰ ਹੈ:

7 ਅਕਤੂਬਰ ਨੂੰ ਲੇਬਰ ਡੇ ਦੀ ਛੁੱਟੀ :

  1. ਆਸਟ੍ਰੇਲੀਆਈ ਕੈਪੀਟਲ ਟੈਰੀਟਰੀ
  2. ਨਿਊ ਸਾਊਥ ਵੇਲਜ਼
  3. ਸਾਊਥ ਆਸਟ੍ਰੇਲੀਆ

7 ਅਕਤੂਬਰ ਨੂੰ ਕਿੰਗ ਦੇ ਜਨਮਦਿਨ ਦੀ ਛੁੱਟੀ :

  1. ਕੁਈਨਜ਼ਲੈਂਡ

ਭਾਵੇਂ ਪੂਰੇ ਅਕਤੂਬਰ ਦੌਰਾਨ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ਤਸਮਾਨੀਆ ਅਤੇ ਨੌਰਦਰਨ ਟੈਰੀਟਰੀ ’ਚ ਕੋਈ ਛੁੱਟੀ ਨਹੀਂ ਹੋਵੇਗੀ, ਪਰ ਵਿਕਟੋਰੀਆ ’ਚ 28 ਸਤੰਬਰ ਨੂੰ AFL ਗ੍ਰੈਂਡ ਫਾਈਨਲ ਵਾਲੇ ਦਿਨ ਛੁੱਟੀ ਰਹੇਗੀ। 5 ਨਵੰਬਰ ਨੂੰ ਮੈਲਬਰਨ ਕੱਪ ਦੀ ਵੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਤਸਮਾਨੀਆ ’ਚ 4 ਨਵੰਬਰ ਨੂੰ ਕਈ ਥਾਵਾਂ ’ਤੇ ਰੀਕ੍ਰੀਏਸ਼ਨਲ ਡੇਅ ਦੀ ਛੁੱਟੀ ਰਹੇਗੀ। ਵੈਸਟਰਨ ਆਸਟ੍ਰੇਲੀਆ ’ਚ ਬੀਤ ਗਏ 23 ਸਤੰਬਰ ਦੀ ਛੁੱਟੀ ਸੀ। ਪਰ ਸਭ ਤੋਂ ਮਾੜਾ ਹਾਲ ਨੌਰਦਰਨ ਟੈਰੀਟਰੀ ਦਾ ਰਹੇਗਾ ਜਿੱਥੇ ਲੋਕਾਂ ਨੂੰ ਪਬਲਿਕ ਹੋਲੀਡੇ ਲਈ ਕ੍ਰਿਸਮਸ ਤਕ ਦੀ ਉਡੀਕ ਕਰਨੀ ਪਵੇਗੀ।