ਦੇਹਰਾਦੂਨ ਦੀ ਔਰਤ ਨੇ ਆਸਟ੍ਰੇਲੀਆ ’ਚ ਰਹਿ ਰਹੇ ਪਤੀ ’ਤੇ ਕਰਵਾਇਆ ਕੇਸ, ਜਾਣੋ ਕੀ ਹੈ ਮਾਮਲਾ

ਮੈਲਬਰਨ : ਭਾਰਤ ਦੇ ਸਟੇਟ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੀ ਰਹਿਣ ਵਾਲੀ ਵਿਨਿਤਾ ਕਾਲਾ ਨੇ ਆਪਣੇ ਆਸਟ੍ਰੇਲੀਆ ਰਹਿੰਦੇ ਪਤੀ ਮਨੋਜ ਮਾਸੀਵਾਲ ਅਤੇ ਉਸ ਦੇ ਮੁੰਬਈ ਰਹਿਣ ਵਾਲੇ ਸਹੁਰਾ ਘਰ ਵਿਰੁਧ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਵਿਨੀਤਾ ਦਾ ਵਿਆਹ ਇਸੇ ਸਾਲ 25 ਫ਼ਰਵਰੀ ਨੂੰ ਹੋਇਆ ਸੀ ਜਿਸ ਤੋਂ ਬਾਅਦ ਉਹ ਆਪਣੇ ਸਹੁਰਾ ਪਰਿਵਾਰ ਮੁੰਬਈ ਚਲੀ ਗਈ ਸੀ।

ਉਸ ਨੇ ਦੋਸ਼ ਲਗਾਇਆ ਹੈ ਕਿ ਉਥੇ ਉਸ ਦੇ ਸਹੁਰਾ ਘਰ ਵਾਲਿਆਂ ਨੇ ਉਸ ਤੋਂ 15 ਲੱਖ ਰੁਪਏ ਦਾਜ ਦੀ ਮੰਗ ਕੀਤੀ ਅਤੇ ਤੰਗ-ਪ੍ਰੇਸ਼ਾਨ ਕੀਤਾ। ਦਾਜ ਦੀ ਮੰਗ ’ਤੇ ਮਨੋਜ ਨੇ ਉਸ ਨੂੰ ਆਸਟ੍ਰੇਲੀਆ ਲੈ ਕੇ ਜਾਣ ਤੋਂ ਵੀ ਇਨਕਾਰ ਕਰ ਦਿੱਤਾ। ਇਸੇ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ 3 ਅਪ੍ਰੈਲ, 2024 ਨੂੰ ਆਪਣੇ ਭਰਾ ਦੀ ਮਦਦ ਨਾਲ ਦੇਹਰਾਦੂਨ ਵਾਪਸ ਆ ਕੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।