ਮੈਲਬਰਨ : ਨਿਊਜ਼ੀਲੈਂਡ ਅਤੇ ਭਾਰਤ ਨੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਸੌਖਾ ਬਣਾਉਣ ਲਈ ਇੱਕ ਕਸਟਮਜ਼ ਸਹਿਕਾਰੀ ਪ੍ਰਬੰਧ (CCA) ’ਤੇ ਦਸਤਖ਼ਤ ਕੀਤੇ ਹਨ। 6 ਅਗਸਤ, 2024 ਨੂੰ ਲਾਗੂ ਹੋਈ ਇਸ ਵਿਵਸਥਾ ਦਾ ਉਦੇਸ਼ ਜਾਣਕਾਰੀ ਸਾਂਝੀ ਕਰਨ ਵਿੱਚ ਸੁਧਾਰ ਕਰਨਾ, ਅਪਰਾਧਿਕ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਰੋਕਣਾ ਅਤੇ ਕਸਟਮ ਪ੍ਰਕਿਰਿਆਵਾਂ ਤੇ ਤਕਨਾਲੋਜੀ ਵਿੱਚ ਸਰਬੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨਾ ਹੈ।
ਨਿਊਜ਼ੀਲੈਂਡ ਕਸਟਮ ਸਰਵਿਸ ਦੀ ਕੰਪਟਰੋਲਰ ਅਤੇ ਮੁੱਖ ਕਾਰਜਕਾਰੀ ਕ੍ਰਿਸਟੀਨ ਸਟੀਵਨਸਨ ਅਤੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਆਫ ਇੰਡੀਆ ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਇੱਕ ਵਰਚੁਅਲ ਦਸਤਖਤ ਸਮਾਰੋਹ ਵਿੱਚ CCA ’ਤੇ ਦਸਤਖਤ ਕੀਤੇ। CCA ਰਾਹੀਂ ਵਪਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਨਿਊਜ਼ੀਲੈਂਡ ਦੇ ਵਪਾਰੀਆਂ ਲਈ ਮੌਕੇ ਪੈਦਾ ਹੋਣ ਦੀ ਉਮੀਦ ਹੈ।