ਆਸਟ੍ਰੇਲੀਆ ’ਚ ਇਮੀਗ੍ਰੇਸ਼ਨ ਕੇਸਾਂ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਸ਼ੀਲਾ ਕੌਰ ਬੈਂਸ ਸਮੇਤ ਨੌਂ ਜੱਜ ਨਿਯੁਕਤ

ਮੈਲਬਰਨ : ਆਸਟ੍ਰੇਲੀਆ ਦੀ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ (ਡਿਵੀਜ਼ਨ 2) ਲਈ ਅੱਜ 9 ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਫੈਡਰਲ ਅਟਾਰਨੀ ਜਨਰਲ ਮਾਣਯੋਗ Mark Dreyfus KC MP ਨੇ ਨਿਯੁਕਤੀਆਂ ਦਾ ਐਲਾਨ ਕੀਤਾ, ਜੋ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਇਹ ਨਿਯੁਕਤੀਆਂ ਇਮੀਗ੍ਰੇਸ਼ਨ ਅਤੇ ਸੁਰੱਖਿਆ ਕੇਸਾਂ ਦੇ ਬੈਕਲਾਗ ਨੂੰ ਹੱਲ ਕਰਨ ਵਿੱਚ ਮਦਦ ਕਰਨ ਲਈ ਕੀਤੀਆਂ ਗਈਆਂ ਹਨ 

Philip Corbett KC, Kate Cuthbertson SC, Arran Gerrard, Val Gostencnik, Sheila Kaur-Bains, Bernard McCabe, Peter Papadopoulos ਅਤੇ Rania Skaros ਨੂੰ ਮੈਲਬੌਰਨ, ਸਿਡਨੀ, ਪਰਾਮਾਟਾ ਅਤੇ ਐਡੀਲੇਡ ਰਜਿਸਟਰੀਆਂ ਵਿੱਚ ਨਿਯੁਕਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ੀਲਾ ਕੌਰ ਬੈਂਸ ਨੇ 1988 ਵਿੱਚ ਵਾਰਵਿਕ ਯੂਨੀਵਰਸਿਟੀ ਤੋਂ ਬੈਚਲਰ ਆਫ਼ ਲਾਅਜ਼ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ 1991 ਵਿੱਚ ਵੈਸਟਰਨ ਆਸਟ੍ਰੇਲੀਆ ਵਿੱਚ ਅਭਿਆਸ ਕਰਨ ਲਈ ਦਾਖਲ ਕਰਵਾਇਆ ਗਿਆ ਸੀ ਅਤੇ 1996 ਵਿੱਚ ਉਨ੍ਹਾਂ ਨਿਊ ਸਾਊਥ ਵੇਲਜ਼ ਬਾਰ ਰੋਲ ’ਤੇ ਨਿਯੁਕਤ ਹੋਏ। ਉਹ ਆਸਟ੍ਰੇਲੀਆਈ ਇੰਸਟੀਚਿਊਟ ਆਫ ਕੰਪਨੀ ਡਾਇਰੈਕਟਰਜ਼ ਤੋਂ ਗ੍ਰੈਜੂਏਟ ਹਨ।