ਮੈਲਬਰਨ : ਪਿਛਲੇ ਸਾਲ ਐਡੀਲੇਡ ‘ਚ ਪੈਦਲ ਯਾਤਰੀ ਕ੍ਰਾਸਿੰਗ ‘ਤੇ 64 ਸਾਲ ਦੇ Nengguang Wen ਦੀ ਮੌਤ ਦੇ ਮਾਮਲੇ ‘ਚ 32 ਸਾਲ ਦੇ ਟਰੱਕ ਡਰਾਈਵਰ ਜਗਮੀਤ ਸਿੰਘ ਨੂੰ ਘਰ ‘ਚ ਨਜ਼ਰਬੰਦ ਕਰਨ ਦੀ ਸਜ਼ਾ ਸੁਣਾਈ ਗਈ ਹੈ। ਜਗਮੀਤ ਸਿੰਘ ਨੂੰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਕਾਰਨ ਮੌਤ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਤਿੰਨ ਸਾਲ ਅਤੇ ਚਾਰ ਮਹੀਨੇ ਦੀ ਘਰੇਲੂ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਦੋ ਸਾਲ ਅਤੇ ਅੱਠ ਮਹੀਨੇ ਦੀ ਗੈਰ-ਪੈਰੋਲ ਮਿਆਦ ਸ਼ਾਮਲ ਹੈ। ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਲਾਇਸੈਂਸ ਰੱਖਣ ਤੋਂ ਵੀ ਅਯੋਗ ਠਹਿਰਾਇਆ ਜਾਵੇਗਾ।
ਜਗਮੀਤ ਸਿੰਘ ਨੇ ਪਿਛਲੇ ਸਾਲ 5 ਫ਼ਰਵਰੀ ਨੂੰ ਰੈੱਡ ਲਾਈਟ ਟੱਪ ਕੇ ਚੀਨ ਤੋਂ ਛੁੱਟੀਆਂ ਮਨਾਉਣ ਲਈ ਆਏ Nengguang Wen ਨੂੰ ਟੱਕਰ ਮਾਰ ਦਿੱਤੀ, ਪੈਦਲ ਯਾਤਰੀ ਦੇ ਸਿਗਨਲ ਨਾਲ ਤੁਰ ਰਿਹਾ ਸੀ। ਜੱਜ ਨੇ ਕਿਹਾ ਕਿ ਹਾਦਸੇ ਤੋਂ ਇੱਕ ਮਹੀਨੇ ਪਹਿਲਾਂ ਹੀ ਜਗਮੀਤ ਸਿੰਘ ਦੇ ਦਿਮਾਗੀ ਸੱਟ ਲੱਗੀ ਸੀ ਜਿਸ ਕਾਰਨ ਉਸ ਨੂੰ ਘਟਨਾ ਦੀ ਕੋਈ ਯਾਦ ਨਹੀਂ ਹੈ, ਪਰ ਉਸ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਗੱਡੀ ਚਲਾਉਣ ਲਈ ਫਿੱਟ ਸੀ ਜਾਂ ਨਹੀਂ।