ਮੈਲਬਰਨ : ਆਸਟ੍ਰੇਲੀਆ ਇਸ ਹਫਤੇ ਦੇ ਅੰਤ ’ਚ ‘ਪੋਲਰ ਬਲਾਸਟ’ ਦਾ ਸਾਹਮਣਾ ਕਰਨ ਜਾ ਰਿਹਾ ਹੈ, ਜਿਸ ਨਾਲ ਦੱਖਣ-ਪੂਰਬੀ ਆਸਟ੍ਰੇਲੀਆ ’ਚ ਸਵੇਰੇ ਠੰਢ ਵਧ ਸਕਦੀ ਹੈ ਅਤੇ ਤਾਪਮਾਨ ’ਚ ਕਾਫੀ ਕਮੀ ਆ ਸਕਦੀ ਹੈ। ਘੱਟ ਦਬਾਅ ਵਾਲੀ ਪ੍ਰਣਾਲੀ ਦੇ ਕਾਰਨ ਇਸ ਵੀਕਐਂਡ ਸਮੁੰਦਰ ਨੇੜਲੀਆਂ ਥਾਵਾਂ ’ਤੇ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਵਿਕਟੋਰੀਆ ਵਿਚ ਮੀਂਹ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਵੇਗਾ ਅਤੇ ਫਿਰ ਸ਼ਨੀਵਾਰ ਨੂੰ ਨਿਊ ਸਾਊਥ ਵੇਲਜ਼ ਅਤੇ ਫਿਰ ਬ੍ਰਿਸਬੇਨ ਵੱਲ ਵਧੇਗਾ।
ਮੈਲਬਰਨ ’ਚ ਵੀਰਵਾਰ ਦੁਪਹਿਰ 3 ਵਜੇ ਵੱਧ ਤੋਂ ਵੱਧ ਤਾਪਮਾਨ ਸਿਰਫ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ ਤੋਂ 4 ਡਿਗਰੀ ਸੈਲਸੀਅਸ ਘੱਟ ਹੈ। ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਦੇਰ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ। ਵੀਐਂਡ ’ਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਲਸੀਅਸ ਵਿਹਕਾਰ ਰਹਿਣ ਦਾ ਅਨੁਮਾਨ ਹੈ ਅਤੇ ਐਤਵਾਰ ਨੂੰ ਉੱਤਰ-ਪੱਛਮੀ ਉਪਨਗਰਾਂ ‘ਚ ਮੀਂਹ ਪੈਣ ਦੀ ਥੋੜ੍ਹੀ ਜਿਹੀ ਸੰਭਾਵਨਾ ਹੈ।