RBA interest rates decision: ਆਸਟ੍ਰੇਲੀਅਨਾਂ ਲਈ ਵਧੇਗੀ EMI, RBA ਨੇ ਵਧਾਇਆ ਵਿਆਜ ਰੇਟ

cbadmin
By
cbadmin
2 Min Read

ਮੈਲਬਰਨ : ਵਿਆਪਕ ਤੌਰ ‘ਤੇ ਕੀਤੀ ਭਵਿੱਖਬਾਣੀ ਅਨੁਸਾਰ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਵਿਆਜ ਰੇਟ ‘ਚ 0.25 ਫੀਸਦੀ ਦਾ ਵਾਧਾ ਕੀਤਾ ਹੈ। (RBA interest rates decision) ਨਵੀਂ ਕੈਸ਼ ਰੇਟ 3.6% ਤੋਂ ਵਧ ਕੇ 3.85% ਹੋ ਗਈ ਹੈ। RBA ਬੋਰਡ ਨੇ ਇੱਕ ਬਿਆਨ ਵਿੱਚ ਕਿਹਾ, “ਹਾਲਾਂਕਿ 2022 ਵਿੱਚ ਸਿਖਰਾਂ ’ਤੇ ਪਹੁੰਚਣ ਤੋਂ ਬਾਅਦ ਮਹਿੰਗਾਈ ਵਿੱਚ ਕਾਫ਼ੀ ਗਿਰਾਵਟ ਆਈ ਹੈ, ਪਰ ਇਹ 2025 ਦੇ ਦੂਜੇ ਅੱਧ ਵਿੱਚ ਇਹ ਵਧੀ ਹੈ। ਬੋਰਡ ਇਕੋਨੋਮੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਫ਼ੈਸਲਾ ਕਰਦਾ ਹੈ ਕਿ ਮਹਿੰਗਾਈ ਵਿੱਚ ਕੁਝ ਵਾਧਾ ਵਧੇਰੇ ਸਮਰੱਥਾ ਦੇ ਦਬਾਅ ਨੂੰ ਦਰਸਾਉਂਦਾ ਹੈ। ਨਤੀਜੇ ਵਜੋਂ, ਬੋਰਡ ਮੰਨਦਾ ਹੈ ਕਿ ਮਹਿੰਗਾਈ ਕੁਝ ਸਮੇਂ ਲਈ ਟੀਚੇ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।”

ਜ਼ਿਕਰਯੋਗ ਹੈ ਕਿ ਦਸੰਬਰ ’ਚ ਮਹਿੰਗਾਈ ਵਧ ਕੇ 3.8% ਹੋ ਗਈ ਸੀ। ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਦਾ ਕਾਰਨ ਪ੍ਰਾਈਵੇਟ ਡਿਮਾਂਡ ’ਚ ਵਾਧਾ ਹੈ ਜੋ ਪਿਛਲੇ ਸਾਲ ਤੋਂ ਪੰਜ ਗੁਣਾ ਹੋ ਗਈ ਹੈ। ਨਵੇਂ ਕੈਸ਼ ਰੇਟ ਅਨੁਸਾਰ ਜੇਕਰ ਕਿਸੇ ਕੋਲ 500,000 ਡਾਰ ਦੀ ਮੌਰਗੇਜ ਹੈ ਤਾਂ ਉਸ ਦੀ EMI 80 ਡਾਲਰ ਪ੍ਰਤੀ ਮਹੀਨਾ ਵਧੇਗੀ। ਪਹਿਲਾਂ ਹੀ ਮਹਿੰਗਾਈ, ਰੈਂਟ ਅਤੇ ਰੀਪੇਮੈਂਟ ਨਾਲ ਜੂਝ ਰਹੇ ਲੋਕਾਂ ’ਤੇ ਇਹ ਨਵਾਂ ਬੋਝ ਹੋਵੇਗਾ। ਮਹਿੰਗਾਈ ਘਟਣ ਕਾਰਨ RBA ਨੇ ਪਿਛਲੇ ਸਾਲ ਤਿੰਨ ਵਾਰ ਵਿਆਜ ਰੇਟ ਵਿੱਚ ਕਟੌਤੀ ਕੀਤੀ ਸੀ। ਨਵੰਬਰ 2023 ਤੋਂ ਬਾਅਦ ਕੈਸ਼ ਰੇਟ ’ਚ ਇਹ ਪਹਿਲਾ ਵਾਧਾ ਹੈ। RBA ਵੱਲੋਂ ਰੇਟ ਵਿੱਚ ਆਖਰੀ ਕਟੌਤੀ ਅਗਸਤ ਵਿੱਚ ਹੋਈ ਸੀ। ਇਹ RBA ਦੀ 2026 ਦੀ ਪਹਿਲੀ ਮੁਦਰਾ ਨੀਤੀ ਮੀਟਿੰਗ ਹੈ।

RBA ਵੱਲੋਂ ਕੈਸ਼ ਰੇਟ ’ਚ ਕੀਤੇ ਵਾਧੇ ਮਗਰੋਂ ਆਸਟ੍ਰੇਲੀਆ ਚਾਰ ਵੱਡੇ ਬੈਂਕਾਂ ਨੇ ਇਸ ਦਾ ਬੋਝ ਕਸਟਰਮਜ਼ ’ਤੇ ਪਾ ਦਿਤਾ ਹੈ। ANZ, Westpac, Commonwealth Bank ਅਤੇ NAB ਨੇ ਸ਼ਾਮ ਨੂੰ ਹੀ ਵਿਆਜ ਰੇਟ ’ਚ 0.25% ਦਾ ਵਾਧਾ ਕਰ ਦਿਤਾ। ਇਸ ਵਾਧੇ ਨਾਲ ਔਸਤ ਵੇਰੀਏਬਲ ਹੋਮ ਲੋਨ ’ਚ 100 ਡਾਲਰ ਦਾ ਵਾਧਾ ਹੋਵੇਗਾ।

Share This Article